ਇਸਲਾਮਾਬਾਦ (ਏਜੰਸੀ)- ਗਲੋਬਲ ਅੱਤਵਾਦੀ ਮਸੂਦ ਅਜ਼ਹਰ ਜੋ ਪੁਲਵਾਮਾ ਅੱਤਵਾਦੀ ਹਮਲੇ ਦਾ ਮਾਸਟਰ ਮਾਈਂਡ ਹੈ। ਇਸ ਵੇਲੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਲੁਕਿਆ ਹੋਇਆ ਹੈ। ਸੂਤਰਾਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਆਈ.ਐਸ.ਆਈ. ਨੇ ਉਸ ਨੂੰ ਬਹਾਵਲਪੁਰ ਤੋਂ ਹਟਾ ਕੇ ਇਸਲਾਮਾਬਾਦ ਵਿਚ ਸੁਰੱਖਿਅਤ ਥਾਂ 'ਤੇ ਭੇਜ ਦਿੱਤਾ ਹੈ। ਯੂਨਾਈਟਿਡ ਨੇਸ਼ਨਸ ਦੀ ਸਕਿਓਰਿਟੀ ਕੌਂਸਲ ਨੇ ਇਕ ਮਈ ਨੂੰ ਉਸ ਨੂੰ ਗਲੋਬਲ ਅੱਤਵਾਦੀ ਐਲਾਨ ਦਿੱਤਾ ਹੈ।
ਭਾਰਤ ਸਰਕਾਰ ਵਲੋਂ ਮਸੂਦ ਅਜ਼ਹਰ 'ਤੇ ਤਿਆਰ ਇਕ ਡੋਜ਼ੀਅਰ ਵਿਚ ਕਿਹਾ ਗਿਆ ਹੈ ਕਿ ਅਜ਼ਹਰ ਨੂੰ 26 ਫਰਵਰੀ ਨੂੰ ਹੋਈ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਬਹਾਵਲਪੁਰ ਸਥਿਤ ਮਰਕਜ ਸੁਭਾਨਅੱਲਾਹ ਵਿਚ ਉਸ ਦੇ ਘਰ ਵਿਚ ਨਜ਼ਰਬੰਦ ਰੱਖਿਆ ਸੀ। ਹਾਲ ਹੀ ਵਿਚ ਉਸ ਨੂੰ ਉਥੋਂ ਇਸਲਾਮਾਬਾਦ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਪਾਕਿਸਤਾਨ ਨੇ ਨਾ ਸਿਰਫ ਅਜ਼ਹਰ ਸਗੋਂ ਉਸ ਦੇ ਰਿਸ਼ਤੇਦਾਰਾਂ ਨੂੰ ਸੁਰੱਖਿਅਤ ਥਾਂ ਰੱਖਿਆ ਹੈ। ਪਾਕਿ ਨੇ ਇਹ ਕਦਮ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਚੁੱਕਿਆ ਸੀ, ਜਿਸ ਵਿਚ ਸੀ.ਆਰ.ਪੀ.ਐਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਭਾਰਤ ਸਰਕਾਰ ਵਲੋਂ ਤਿਆਰ ਡੋਜ਼ੀਅਰ ਦੇ ਹਵਾਲੇ ਤੋਂ ਸੂਤਰਾਂ ਨੇ ਦੱਸਿਆ ਕਿ ਜੈਸ਼ ਨੇ ਨਾ ਸਿਰਫ ਭਾਰਤੀ ਸਰਕਾਰ ਖਿਲਾਫ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਤੇਜ਼ ਕੀਤਾ, ਸਗੋਂ ਉਸ ਨੇ ਜੰਮੂ-ਕਸ਼ਮੀਰ ਵਿਚ ਸੁਰੱਖਿਆ ਦਸਤਿਆਂ ਅਤੇ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਜੈਸ਼ ਨੇ ਅਫਗਾਨ ਤਾਲੀਬਾਨ ਦੇ ਕੁਝ ਅੱਤਵਾਦੀਆਂ ਨੂੰ ਵੀ ਆਪਣੇ ਸੰਗਠਨ ਵਿਚ ਸ਼ਾਮਲ ਕੀਤਾ ਹੈ।
ਭਾਰਤ ਸਰਕਾਰ ਦੇ ਡੋਜ਼ੀਅਰ ਮੁਤਾਬਕ, ਜੈਸ਼ ਨੇ ਆਪਣੇ ਵਿਦਿਆਰਥੀ ਅਤੇ ਧਰਮਾਰਥ ਸੰਗਠਨਾਂ ਦੀ ਮਦਦ ਨਾਲ ਅੱਤਵਾਦੀਆਂ ਦੀ ਭਰਤੀ ਦਾ ਕੰਮ ਸ਼ੁਰੂ ਕੀਤਾ ਸੀ। ਤਾਲਬਾ-ਅਲ-ਮੁਰਾਬਿਤੂਨ ਅਤੇ ਅਲਮ ਰਹਿਮਤ ਟਰੱਸਟ ਅਤੇ ਉਪਦੇਸ਼ ਦੇਣ ਵਾਲੀ ਬਰਾਂਚ ਦੀ ਮਦਦ ਨਾਲ ਅੱਤਵਾਦੀਆਂ ਦੀ ਭਰਤੀ ਕੀਤੀ ਸੀ। ਜੈਸ਼ ਵਲੋਂ ਲਗਾਤਾਰ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਜਿਸ ਵਿਚ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਜੇਹਾਦ ਦੀ ਸ਼ੁਰੂਆਤ ਕਰੇ। ਮਸੂਦ ਅਜ਼ਹਰ ਹੀ ਇਹ ਤੈਅ ਕਰਦਾ ਹੈ ਕਿ ਅੱਤਵਾਦੀਆਂ ਨੂੰ ਕਿਥੇ ਭੇਜਿਆ ਜਾਵੇਗਾ ਅਤੇ ਇਸ ਵਿਚ ਉਸ ਦਾ ਭਰਾ ਅਤੇ ਜੈਸ਼ ਦਾ ਆਪ੍ਰੇਸ਼ਨਲ ਕਮਾਂਡਰ, ਮੁਫਤੀ ਅਬਦੁਲ ਰਊਫ ਅਸਗਰ ਉਸ ਨੂੰ ਮਦਦ ਕਰਦਾ ਹੈ। ਇਨ੍ਹਾਂ ਦੇ ਨਿਰਦੇਸ਼ਾਂ ਅਤੇ ਦੇਖਰੇਖ ਵਿਚ ਟ੍ਰੇਨਿੰਗ ਲੈਣ ਅੱਤਵਾਦੀ ਜੰਮੂ-ਕਸ਼ਮੀਰ ਵਿਚ ਦਾਖਲ ਹੁੰਦੇ ਹਨ ਅਤੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੰਦੇ ਹਨ। ਮਸੂਦ ਅਜ਼ਹਰ ਜੈਸ਼ ਵਲੋਂ ਚਲਾਈਆਂ ਜਾ ਰਹੀਆਂ ਸਵੀਮਿੰਗ ਪ੍ਰੋਜੈਕਟ ਦਾ ਵੀ ਮੁਖੀਆ ਹੈ ਜਿਸ ਦਾ ਨਾਂ ਸਮੁੰਦਰੀ ਜਿਹਾਦ ਹੈ। ਇਸ ਦੀ ਸ਼ੁਰੂਆਤ ਸਾਲ 2018 ਦੇ ਮੱਧ ਵਿਚ ਜੈਸ਼ ਦੇ ਮਰਕਜ ਸੁਭਾਨਅੱਲਾਹ ਵਿਚ ਹੋਈ ਸੀ ਜੋ ਬਹਾਵਲਪੁਰ ਵਿਚ ਹੈ। ਇਸ ਟ੍ਰੇਨਿੰਗ ਵਿਚ ਅੱਤਵਾਦੀਆਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਸਮੁੰਦਰ ਅਤੇ ਪਾਣੀ ਨਾਲ ਜੁੜੀ ਆਪ੍ਰੇਸ਼ਨਸ ਨੂੰ ਕਿਵੇਂ ਅੰਜਾਮ ਦੇਣਾ ਹੈ।
ਮਸੂਦ ਸਣੇ ਇਨ੍ਹਾਂ ਗਲੋਬਲ ਅੱਤਵਾਦੀਆਂ ਦਾ ਸੁਰੱਖਿਅਤ 'ਅੱਡਾ' ਬਣਿਆ ਪਾਕਿਸਤਾਨ
NEXT STORY