ਨਿਊਯਾਰਕ— ਪਾਕਿਸਤਾਨ ਦੇ ਜਨਮੇ ਇਕ ਅਮਰੀਕੀ ਲੜਕੇ ’ਤੇ ਨਿਊਯਾਰਕ ਦੇ ਵਿਅਸਤ ਇਲਾਕੇ ’ਚ ਛੁਰੇਬਾਜ਼ੀ ਜਾਂ ਅੱਤਵਾਦੀ ਹਮਲੇ ਦੀ ਯੋਜਨਾ ਸਬੰਧੀ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਨੂੰ ਸਮੱਗਰੀ ਸਹਾਇਤਾ ਦੇਣ ਦੀ ਕੋਸ਼ਿਸ਼ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਮੀਡੀਆ ਵਲੋਂ ਦਿੱਤੀ ਗਈ ਹੈ।
ਪਾਕਿਸਤਾਨ ’ਚ ਜੰਮੇ 19 ਸਾਲਾ ਅਮਰੀਕੀ ਨਾਗਰਿਕ ਅਵੇਸ ਚੌਧਰੀ ’ਤੇ ਦਰਜ ਅਪਰਾਧਿਕ ਮਾਮਲਾ ਬਰੂਕਲਿਨ ਕੋਰਟ ’ਚ ਹੈ। ਚੌਧਰੀ ਨੂੰ ਵੀਰਵਾਰ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਤੇ ਪਹਿਲੀ ਪੇਸ਼ੀ ਅਮਰੀਕਾ ਦੇ ਮੈਜਿਸਟ੍ਰੇਟ ਜੱਜ ਜੇਮਸ ਓਰੇਂਸਟੀਨ ਸਾਹਮਣੇ ਹੋਈ। ਨੈਸ਼ਨਲ ਸਕਿਓਰਿਟੀ ਦੇ ਸਹਾਇਕ ਅਟਾਰਨੀ ਜਨਰਲ ਜਾਨ ਡੇਮਰ ਨੇ ਕਿਹਾ ਕਿ ਦੋਸ਼ੀ ਪੱਖ ਕਥਿਤ ਤੌਰ ’ਤੇ ਇਸਲਾਮਿਕ ਸਟੇਟ ਵਲੋਂ ਨਿਊਯਾਕਰ ’ਚ ਜਾਨਲੇਵਾ ਹਮਲਾ ਕਰਨਾ ਚਾਹੁੰਦਾ ਸੀ।
ਸਰਕਾਰੀ ਵਕੀਲ ਨੇ ਕਿਹਾ ਕਿ ਉਹ ਇਸਲਾਮਿਕ ਸਟੇਟ ਦੀ ਤਰਜ ’ਤੇ ਮਾਸੂਮ ਲੋਕਾਂ ਦਾ ਕਤਲ ਕਰਨਾ ਚਾਹੁੰਦਾ ਸੀ ਤੇ ਹੋਰਾਂ ਲੋਕਾਂ ਨੂੰ ਵੀ ਇਸ ਲਈ ਉਤਸ਼ਾਹਿਤ ਕਰਨਾ ਚਾਹੁੰਦਾ ਸੀ। ਜੇਕਰ ਲੜਕੇ ਦੇ ਦੋਸ਼ ਸਾਬਿਤ ਹੋ ਜਾਂਦੇ ਹਨ ਤਾਂ ਉਸ ਨੂੰ ਘੱਟ ਤੋਂ ਘੱਟ 20 ਸਾਲ ਦੀ ਸਜ਼ਾ ਹੋਵੇਗੀ।
ਓ.ਆਈ.ਸੀ. ਤਾਂ ਪਾਕਿ ਲਈ ਸੰਯੁਕਤ ਰਾਸ਼ਟਰ ਤੋਂ ਵੀ ਮਾੜੀ : ਰਬਾਨੀ
NEXT STORY