ਇਸਲਾਮਾਬਾਦ— ਪਾਕਿਸਤਾਨ ਨੇ ਐਤਵਾਰ ਨੂੰ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਦੀ ਜ਼ਿੰਮੇਦਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ 'ਤੇ 2002 'ਚ ਪਾਬੰਦੀ ਲਗਾਈ ਗਈ ਸੀ ਤੇ ਇਸਲਾਮਾਬਾਦ ਇਨ੍ਹਾਂ ਪਾਬੰਧੀਆਂ 'ਤੇ ਕਾਨੂੰਨ ਮੁਤਾਬਕ ਆਪਣੀ ਡਿਊਟੀ ਨਿਭਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਮਾਵਾ 'ਚ ਬੀਤੇ ਵੀਰਵਾਰ ਨੂੰ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਇਸ ਅਰਧ-ਸੈਨਿਕ ਬਲ ਦੇ ਘੱਟ ਤੋਂ ਘੱਟ 40 ਜਵਾਨ ਸ਼ਹੀਦ ਹੋ ਗਏ। ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਸੀ। ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ ਵੱਡੀ ਕੂਟਨੀਤਿਕ ਹਮਲਾਵਰਤਾ ਦਿਖਾਉਂਦੇ ਹੋਏ ਭਾਰਤ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਅੱਤਵਾਦ ਦੀ ਵਰਤੋਂ ਕਰਦਾ ਰਿਹਾ ਹੈ। ਭਾਰਤ ਨੇ ਇਹ ਕਹਿਣ 'ਤੇ ਪਾਕਿਸਤਾਨ ਨੂੰ ਲੰਮੇਂ ਹੱਥੀ ਲਿਆ ਕਿ ਪੁਲਵਾਮਾ ਹਮਲੇ 'ਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਭਾਰਤ ਨੇ ਕਿਹਾ ਕਿ ਇਸਲਾਮਾਬਾਦ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਨੂੰ ਆਪਣੀ ਧਰਤੀ 'ਤੇ ਅੱਤਵਾਦੀ ਸੰਗਠਨਾਂ ਦੀ ਮੌਜੂਦਗੀ ਦੇ ਬਾਰੇ 'ਚ ਪਤਾ ਨਹੀਂ ਸੀ ਕਿਉਂਕਿ ਅਜਿਹੇ ਸੰਗਠਨਾਂ ਨਾਲ ਪਾਕਿਸਤਾਨ ਦੇ ਸਬੰਧ ਸਾਰਿਆਂ ਨੇ ਦੇਖੇ ਹਨ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਇਹ ਸੰਗਠਨ ਤੇ ਇਸ ਦੀ ਅਗਵਾਈ ਪਾਕਿਸਤਾਨ 'ਚ ਹੈ। ਕੁਮਾਰ ਨੇ ਕਿਹਾ ਕਿ ਪਾਕਿਸਤਾਨੀ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਵਲੋਂ ਪਾਬੰਦੀਸ਼ੁਦਾ ਅੱਤਵਾਦੀਆਂ ਨਾਲ ਮੰਚ ਵੀ ਸਾਂਝੇ ਕੀਤੇ ਸਨ। ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਗ ਫੈਜ਼ਲ ਨੇ ਭਾਰਤ ਦੇ ਇਸ ਦੋਸ਼ ਨੂੰ ਖਾਰਿਜ ਕਰ ਦਿੱਤਾ ਕਿ ਪੁਲਵਾਮਾ ਹਮਲੇ ਦੇ ਪਿੱਛੇ ਪਾਕਿਸਤਾਨ ਦਾ ਹੱਥ ਸੀ। ਉਨ੍ਹਾਂ ਕਿਹਾ ਕਿ ਜੈਸ਼-ਏ-ਮੁਹੰਮਦ ਸਾਲ 2002 ਤੋਂ ਹੀ ਪਾਕਿਸਤਾਨ 'ਚ ਇਕ ਪਾਬੰਦੀਸ਼ੁਦਾ ਸੰਗਠਨ ਹੈ ਤੇ ਪਾਕਿਸਤਾਨ ਇਨ੍ਹਾਂ ਪਾਬੰਦੀਆਂ 'ਤੇ ਆਪਣੀਆਂ ਡਿਊਟੀਆਂ ਨਿਭਾ ਰਿਹਾ ਹੈ। ਫੈਜ਼ਲ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੇ ਦੋਸ਼ਾਂ ਨੂੰ ਇਸ ਲਈ ਖਾਰਿਜ ਕਰ ਰਿਹਾ ਹੈ ਕਿਉਂਕਿ ਇਹ ਦੋਸ਼ ਹਮਲੇ ਦੇ ਕੁਝ ਹੀ ਸਮੇਂ ਦੇ ਅੰਦਰ ਤੇ ਬਿਨਾਂ ਕਿਸੇ ਜਾਂਚ ਦੇ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਲਦਬਾਜ਼ੀ 'ਚ ਲਾਏ ਜਾ ਰਹੇ ਇਹ ਦੋਸ਼ ਅਤੀਤ 'ਚ ਹੋਈਆਂ ਅਜਿਹੀਆਂ ਘਟਨਾਵਾਂ ਤੋਂ ਬਾਅਦ ਭਾਰਤ ਵਲੋਂ ਲਗਾਏ ਜਾਣ ਵਾਲੇ ਦੋਸ਼ਾਂ ਦੀ ਤਰ੍ਹਾਂ ਹੀ ਹੈ।
'ਜੈਸ਼ ਵਲੋਂ ਹਮਲੇ ਦੀ ਜ਼ਿੰਮੇਦਾਰੀ ਲੈਣ' ਤੇ 'ਕਥਿਤ ਹਮਲਾਵਰ ਦੀ ਵੀਡੀਓ' ਨੂੰ ਲੈ ਕੇ ਭਾਰਤ ਵਲੋਂ ਦਿੱਤੇ ਜਾ ਰਹੇ ਬਿਆਨ 'ਤੇ ਫੈਜ਼ਲ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਭਾਰਤ ਨੇ ਇਸ ਮਾਮਲੇ 'ਚ ਚੁਣੇ ਹੋਏ ਤੇ ਸਿਰਫ ਆਪਣੇ ਹਿੱਤ ਨਾਲ ਜੁੜੇ ਮਾਨਕਾਂ 'ਤੇ ਅਮਲ ਕੀਤਾ।
ਕੈਨੇਡਾ 'ਚ ਭਾਰਤੀ ਮੂਲ ਦੀ ਡਾਕਟਰ ਨੇ ਹਸਪਤਾਲ ਨੂੰ ਦਿੱਤੇ 8 ਲੱਖ ਡਾਲਰ
NEXT STORY