ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਚਾਰਾਂ ਸੂਬਿਆਂ- ਪੰਜਾਬ, ਸਿੰਧ, ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ 'ਚ ਸਿਆਸੀ ਅਤੇ ਆਰਥਿਕ ਤਾਕਤ ਕੁਝ ਖਾਸ ਅਮੀਰ ਪਰਿਵਾਰਾਂ ਦੇ ਹੱਥਾਂ ਵਿੱਚ ਸਿਮਟ ਕੇ ਰਹਿ ਗਈ ਹੈ। ਇਸ ਕਾਣੀ ਵੰਡ ਕਾਰਨ ਆਮ ਜਨਤਾ ਵਿੱਚ ਗਰੀਬੀ ਅਤੇ ਖੇਤਰੀ ਅਸਮਾਨਤਾ ਲਗਾਤਾਰ ਵਧ ਰਹੀ ਹੈ।
PIDE ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਦੀ ਸੰਸਦ 'ਚ 50 ਫੀਸਦੀ ਤੋਂ ਵੱਧ ਵਿਧਾਇਕ ਤੇ ਸਾਂਸਦ ਪੁਰਾਣੇ ਰਾਜਨੀਤਿਕ ਘਰਾਣਿਆਂ ਨਾਲ ਸਬੰਧਤ ਹਨ, ਜਿਸ ਨਾਲ ਆਮ ਅਤੇ ਯੋਗ ਨੌਜਵਾਨਾਂ ਲਈ ਸਿਆਸਤ ਵਿੱਚ ਆਉਣ ਦੇ ਰਸਤੇ ਬੰਦ ਹੋ ਰਹੇ ਹਨ। UNDP ਅਨੁਸਾਰ ਪਾਕਿਸਤਾਨ ਦੀ ਜੀ.ਡੀ.ਪੀ. 6 6 ਤੋਂ 8 ਫੀਸਦੀ (ਲਗਭਗ 17.4 ਅਰਬ ਡਾਲਰ) ਹਿੱਸਾ ਅਮੀਰਾਂ ਅਤੇ ਨੇਤਾਵਾਂ ਨੂੰ ਮਿਲਦੀਆਂ ਸਰਕਾਰੀ ਰਿਆਇਤਾਂ 'ਚ ਚਲਾ ਜਾਂਦਾ ਹੈ।
ਇਸ ਤੋਂ ਇਲਾਵਾ ਦੇਸ਼ ਦੀ 22 ਫੀਸਦੀ ਖੇਤੀਯੋਗ ਜ਼ਮੀਨ 'ਤੇ ਸਿਰਫ਼ 1.1 ਫੀਸਦੀ ਜਾਗੀਰਦਾਰਾਂ ਦਾ ਕਬਜ਼ਾ ਹੈ, ਜੋ ਕਿ ਬ੍ਰਿਟਿਸ਼ ਸ਼ਾਸਨ ਤੋਂ ਚੱਲਦੀ ਆ ਰਹੀ ਜ਼ਮੀਨ ਪ੍ਰਣਾਲੀ ਦਾ ਨਤੀਜਾ ਹੈ। ਪਾਕਿਸਤਾਨ 'ਚ ਰਾਸ਼ਟਰੀ ਗਰੀਬੀ ਦਰ ਵਧ ਕੇ 28.9 ਫ਼ੀਸਦੀ ਹੋ ਗਈ ਹੈ, ਜਿਸ 'ਚ ਬਲੋਚਿਸਤਾਨ (47 ਫ਼ੀਸਦੀ) ਸਭ ਤੋਂ ਵੱਧ ਪ੍ਰਭਾਵਿਤ ਹੈ। ਮੌਕੇ ਨਾ ਮਿਲਣ ਕਾਰਨ ਸਾਲ 2025 'ਚ ਹੀ 7.6 ਲੱਖ ਨੌਜਵਾਨ ਦੇਸ਼ ਛੱਡ ਕੇ ਵਿਦੇਸ਼ਾਂ 'ਚ ਚਲੇ ਗਏ ਹਨ, ਜਿਸ ਕਾਰਨ ਦੇਸ਼ ਦੇ ਹਾਲਾਤ ਦਿਨੋ-ਦਿਨ ਬਦਤਰ ਹੁੰਦੇ ਜਾ ਰਹੇ ਹਨ।
ਪਾਕਿਸਤਾਨ 'ਚ LPG ਦੀਆਂ ਕੀਮਤਾਂ 'ਚ ਭਾਰੀ ਉਛਾਲ, ਆਮ ਜਨਤਾ ਭੁੱਖੇ ਰਹਿਣ ਲਈ ਮਜਬੂਰ
NEXT STORY