ਨਿਊਯਾਰਕ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਆਖਿਆ ਕਿ ਪਾਕਿਸਤਾਨ ਨੇ 9/11 ਹਮਲਿਆਂ ਤੋਂ ਬਾਅਦ ਅਮਰੀਕਾ ਦਾ ਸਾਥ ਦੇ ਕੇ ਵੱਡੀ ਭੁੱਲ ਕੀਤੀ। ਉਨ੍ਹਾਂ ਆਖਿਆ ਕਿ ਪਿਛਲੀਆਂ ਸਰਕਾਰਾਂ ਨੂੰ ਉਹ ਵਾਅਦਾ ਨਹੀਂ ਕਰਨਾ ਚਾਹੀਦਾ ਸੀ, ਜਿਸ ਨੂੰ ਉਹ ਪੂਰਾ ਨਹੀਂ ਕਰ ਸਕੀਆਂ। ਖਾਨ ਨੇ ਇਥੇ ਵਿਦੇਸ਼ ਸਬੰਧਾਂ ਦੀ ਪ੍ਰੀਸ਼ਦ (ਸੀ. ਐੱਫ. ਆਰ.) ’ ਇਹ ਵੀ ਆਖਿਆ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਤੋਂ ਘਟੋਂ-ਘੱਟ ਇਹ ਉਮੀਦ ਕਰਦੇ ਹਨ ਕਿ ਉਹ ਭਾਰਤ ਤੋਂ ਕਸ਼ਮੀਰ ’ਚੋਂ ਕਰਫਿਊ ਹਟਾਉਣ ਦੀ ਅਪੀਲ ਕਰੇ। ਉਨ੍ਹਾਂ ਆਖਿਆ ਕਿ ਧਾਰਾ 370 ਦੇ ਪ੍ਰਾਵਧਾਨਾਂ ਨੂੰ ਰੱਦ ਕਰ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ, ਸ਼ਿਮਲਾ ਸਮਝੌਤੇ ਅਤੇ ਆਪਣੇ ਖੁਦ ਦੇ ਸੰਵਿਧਾਨ ਨੂੰ ਦਰਕਿਨਾਰ ਕੀਤਾ ਹੈ।
ਖਾਨ ਨੇ ਆਖਿਆ ਹੈ ਕਿ ਉਹ ਸੰਯੁਕਤ ਰਾਸ਼ਟਰ ਤੋਂ ਕਸ਼ਮੀਰ ’ਚ ਆਪਣੀ ਭੂਮਿਕਾ ਨਿਭਾਉਣ ਨੂੰ ਕਹਾਂਗੇ। ਪਾਕਿਸਤਾਨ ਕਸ਼ਮੀਰ ਦੇ ਮੁੱਦੇ ਨੂੰ ਅੰਤਰਰਾਸ਼ਟਰੀ ਮੰਚਾਂ ’ਤੇ ਚੁੱਕਣ ਦੀ ਕੋਸ਼ਿਸ ਕਰਦਾ ਰਿਹਾ ਪਰ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਧਾਰਾ 370 ਦੇ ਪ੍ਰਾਵਧਾਨਂ ਨੂੰ ਰੱਦ ਕੀਤਾ ਜਾਣਾ ਉਸ ਦਾ ਅੰਦਰੂਨੀ ਮਾਮਲਾ ਹੈ। ਸਾਬਕਾ ਅਮਰੀਕੀ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਹਾਲ ਹੀ ’ਚ ਟਿੱਪਣੀ ਕੀਤੀ ਸੀ ਕਿ ਉਹ ਪਾਕਿਸਤਾਨ ਨੂੰ ਉਨਾਂ ਸਾਰੇ ਦੇਸ਼ਾਂ ਵਿਚਾਲੇ ਸਭ ਤੋਂ ਖਤਰਨਾਕ ਮੰਨਦੇ ਹਨ, ਜਿਨ੍ਹਾਂ ਨਾਲ ਅਜੇ ਤੱਕ ਉਨ੍ਹਾਂ ਦਾ ਪਾਲਾ ਪਿਆ ਹੈ।
ਇਸ ਬਾਰੇ ’ਚ ਪੁੱਛੇ ਜਾਣ ’ਤੇ ਇਮਰਾਨ ਨੇ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਮੈਟਿਸ ਪੂਰੀ ਤਰਾਂ ਨਾਲ ਸਮਝਦੇ ਹਨ ਕਿ ਪਾਕਿਸਤਾਨ ਕੱਟੜਪੰਥੀ ਕਿਉਂ ਬਣਿਆ। ਖਾਨ ਨੇ ਆਖਿਆ ਕਿ ਪਾਕਿਸਤਾਨ ਨੇ 11 ਸਤੰਬਰ, 2001 ਨੂੰ ਅਮਰੀਕਾ ’ਚ ਅਲਕਾਇਦਾ ਦੇ ਹਮਲਿਆਂ ਤੋਂ ਬਾਅਦ ਅੱਤਵਾਦ ਖਿਲਾਫ ਜੰਗ ’ਚ ਅਮਰੀਕਾ ਦਾ ਸਾਥ ਦੇ ਕੇ ਵੱਡੀ ਭੁੱਲ ਕੀਤੀ। ਉਨ੍ਹਾਂ ਨੇ ਤੱਤਕਾਲੀ ਫੌਜੀ ਸ਼ਾਸ਼ਕ ਜਨਰਲ ਪਰਵੇਜ਼ ਮੁਸ਼ਰਫ ਵੱਲੋਂ ਅਮਰੀਕਾ ਦਾ ਸਾਥ ਦੇਣ ਦੇ ਫੈਸਲੇ ਵੱਲ ਇਸ਼ਾਰਾ ਕਰਦੇ ਹੋਏ ਆਖਿਆ, ਮੈਨੂੰ ਲੱਗਦਾ ਹੈ ਕਿ ਪਿਛਲੀਆਂ ਸਰਕਾਰਾਂ ਨੂੰ ਉਹ ਵਾਅਦਾ ਨਹੀਂ ਕਰਨਾ ਚਾਹੀਦਾ ਸੀ, ਜਿਸ ਨੂੰ ਉਹ ਪੂਰਾ ਨਾ ਸਕੀਆਂ। ਪਾਕਿਸਤਾਨ ਉਨਾਂ 3 ਦੇਸ਼ਾਂ ’ਚੋਂ ਇਕ ਸੀ, ਜਿਸ ਨੇ 2001 ’ਚ ਅਮਰੀਕੀ ਹਮਲੇ ਤੋਂ ਪਹਿਲਾਂ ਅਫਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੂੰ ਮਾਨਤਾ ਦਿੱਤੀ ਸੀ। 9/11 ਦੇ ਹਮਲਿਆਂ ਤੋਂ ਬਾਅਦ ਅਫਗਾਨਿਸਤਾਨ ’ਤੇ ਅਮਰੀਕੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਤਾਲਿਬਾਨ ਖਿਲਾਫ ਅਮਰੀਕੀ ਫੌਜ ਨੂੰ ਸਮਰਥਨ ਦਿੱਤਾ।
ਮਹਾਦੋਸ਼ ਦੀ ਧਮਕੀ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ : ਟਰੰਪ
NEXT STORY