ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦਾ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਕਈ ਹਫਤਿਆਂ ਤੱਕ ਆਪਣੀ ਪਤਨੀ ਨੂੰ ਬੇੜੀਆਂ ਨਾਲ ਬੰਨ ਕੇ ਉਸ ਨੂੰ ਕੁੱਟਦਾ ਮਾਰਦਾ ਰਿਹਾ। ਹੁਣ ਪੁਲਸ ਨੇ ਪੀੜਤ ਮਹਿਲਾ ਨੂੰ ਛੁਡਵਾ ਲਿਆ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਸਾਹੀਵਾਲ ਸ਼ਹਿਰ ਵਿਚ ਵਿਅਕਤੀ 'ਤੇ ਆਪਣੀ ਪਤਨੀ ਨੂੰ ਘਰ ਵਿਚ ਲੱਗਭਗ 20 ਦਿਨ ਤੱਕ ਬੰਦ ਰੱਖਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਗੁਆਂਢੀਆਂ ਦੇ ਸੂਚਨਾ ਦੇਣ 'ਤੇ ਬਚਾਅ ਟੀਮ ਐਤਵਾਰ ਨੂੰ ਮੌਕੇ 'ਤੇ ਪਹੁੰਚੀ। ਇਕ ਜਾਰੀ ਟੀਵੀ ਫੁਟੇਜ ਵਿਚ ਮਹਿਲਾ ਨੂੰ ਕਮਰੇ ਵਿਚ ਫਰਸ਼ 'ਤੇ ਬੈਠੇ ਦਿਖਾਇਆ ਗਿਆ ਹੈ। ਉਸ ਦੇ ਹੱਥੇ ਬੰਨ੍ਹੇ ਹੋਏ ਹਨ। ਉਸ ਦੇ ਪੈਰਾਂ ਵਿਚ ਇਕ ਬੇੜੀ ਹੈ। ਆਜ਼ਾਦ ਹੋਣ ਮਗਰੋਂ ਮਹਿਲਾ ਨੇ ਪੁਲਸ ਨੂੰ ਦੱਸਿਆ,''ਮੇਰਾ ਪਤੀ ਅਤੇ ਸਹੁਰਾ ਪਰਿਵਾਰ ਮੈਨੂੰ ਬੰਨ੍ਹ ਕੇ ਕੁੱਟਦਾ ਹੈ।'' ਮੀਡੀਆ ਰਿਪੋਰਟਾਂ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਦੋਸ਼ੀ ਆਪਣੀ ਪਤਨੀ ਨੂੰ ਭੂਤਾਂ ਦੇ ਕਬਜ਼ੇ ਵਿਚ ਹੋਣ ਦੀ ਗੱਲ ਕਹਿ ਕੇ ਬੰਨ੍ਹਦਾ ਸੀ ਅਤੇ ਲਗਾਤਾਰ ਬੇਰਹਿਮੀ ਨਾਲ ਕੁੱਟਦਾ ਸੀ।
ਦੋਸ਼ੀ ਪਤੀ ਨਵਜੰਮੇ ਬੱਚੇ ਸਮੇਤ ਦੋ ਬੱਚਿਆਂ ਨੂੰ ਮਹਿਲਾ ਤੋਂ ਦੂਰ ਰੱਖਦਾ ਸੀ। ਸ਼ੁਰੂਆਤੀ ਨਜ਼ਰ ਵਿਚ ਲੱਗਾ ਕਿ ਮਹਿਲਾ ਮਾਨਸਿਕ ਰੂਪ ਨਾਲ ਬੀਮਾਰ ਹੈ ਪਰ ਮਹਿਲਾ ਨੇ ਇਸ ਤੋਂ ਇਨਕਾਰ ਕਰ ਦਿੱਤਾ। ਮਹਿਲਾ ਫਿਲਹਾਲ ਪੁਲਸ ਦੀ ਦੇਖਭਾਲ ਵਿਚ ਹੈ। ਜਾਂਚ ਅਧਿਕਾਰੀ ਅਫਜ਼ਲ ਗਿੱਲ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਮਹਿਲਾ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਫਿਰ ਅਦਾਲਤ ਹੀ ਤੈਅ ਕਰੇਗੀ ਕਿ ਮਹਿਲਾ ਨੂੰ ਇਲਾਜ ਦੀ ਲੋੜ ਹੈ ਜਾਂ ਨਹੀਂ। ਮਹਿਲਾ ਦੇ ਬੱਚੇ ਹਾਲੇ ਆਪਣੇ ਦਾਦਾ-ਦਾਦੀ ਨਾਲ ਰਹਿ ਰਹੇ ਹਨ।
ਆਸਟ੍ਰੇਲੀਆ : ਵਿਅਕਤੀ 'ਤੇ ਸ਼ਾਰਕ ਨੇ ਕੀਤਾ ਹਮਲਾ, ਹੋਇਆ ਜ਼ਖਮੀ
NEXT STORY