ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਦਾ ਨਿੱਜੀ ਟਵਿੱਟਰ ਅਕਾਊਂਟ ਮੁਅੱਤਲ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਭਾਰਤ ਦੀ ਸ਼ਿਕਾਇਤ ਦੇ ਬਾਅਦ ਟਵਿੱਟਰ ਨੇ ਫੈਜ਼ਲ ਵਿਰੁੱਧ ਇਹ ਕਦਮ ਚੁੱਕਿਆ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਜੰਮੂ-ਕਸ਼ਮੀਰ ਵਿਚ ਕਥਿਤ ਅੱਤਵਾਦੀ ਹਮਲੇ ਅਤੇ ਕੁਲਭੂਸ਼ਨ ਜਾਧਵ ਮਾਮਲੇ ਦੀ ਸੁਣਵਾਈ ਦੇ ਬਾਅਦ ਭਾਰਤੀ ਅਧਿਕਾਰੀਆਂ ਨੇ ਟਵਿੱਟਰ ਨੂੰ ਸ਼ਿਕਾਇਤ ਕੀਤੀ ਸੀ, ਜਿਸ ਦੇ ਬਾਅਦ ਮੁਹੰਮਦ ਫੈਜ਼ਲ ਦਾ ਟਵਿੱਟਰ ਅਕਾਊਂਟ ਮੁਅੱਤਲ ਕਰ ਦਿੱਤਾ ਗਿਆ। ਭਾਵੇਂਕਿ ਭਾਰਤ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਆਇਆ ਹੈ।
ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਰੂਪ ਵਿਚ ਫੈਜ਼ਲ ਦਾ ਟਵਿੱਟਰ ਅਕਾਊਂਟ (@ForeignOfficePk) ਹਾਲੇ ਵੀ ਐਕਟਿਵ ਹੈ। ਫੈਜ਼ਲ ਇਸ ਸਮੇਂ ਹੇਗ ਵਿਚ ਹਨ ਜਿੱਥੇ ਅੰਤਰਰਾਸ਼ਟਰੀ ਅਦਾਲਤ (ਆਈ.ਸੀ.ਜੇ.) ਵਿਚ ਜਾਧਵ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਸੂਤਰਾਂ ਮੁਤਾਬਕ ਫੈਜ਼ਲ ਆਪਣੇ ਨਿੱਜੀ ਟਵਿੱਟਰ ਅਕਾਊਂਟ ਤੋਂ ਹਰੇਕ ਮਿੰਟ ਦੇ ਬਾਅਦ ਜਾਧਵ ਦੀ ਸੁਣਵਾਈ ਨੂੰ ਲੈ ਕੇ ਅੱਪਡੇਟ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸੇ ਕਾਰਨ ਭਾਰਤ ਨੇ ਟਵਿੱਟਰ ਨੂੰ ਸ਼ਿਕਾਇਤ ਕੀਤੀ ਸੀ ਅਤੇ ਟਵਿੱਟਰ ਨੇ ਤੁਰੰਤ ਕਾਰਵਾਈ ਕਰਦਿਆਂ ਫੈਜ਼ਲ ਦਾ ਨਿੱਜੀ ਟਵਿੱਟਰ ਅਕਾਊਂਟ ਮੁਅੱਤਲ ਕਰ ਦਿੱਤਾ।
ਅਜਿਹਾ ਹੋਣ ਦੇ ਬਾਅਦ ਹੁਣ ਪਾਕਿਸਤਾਨੀ ਯੂਜ਼ਰਸ ਵਿਚ ਕਾਫੀ ਗੁੱਸਾ ਹੈ। ਲੋਕਾਂ ਨੇ ਟਵਿੱਟਰ ਦੇ ਇਸ ਕਦਮ 'ਤੇ ਇਤਰਾਜ਼ ਜ਼ਾਹਰ ਕਰਦਿਆਂ ਇਸ ਨੂੰ ਦੁਬਾਰਾ ਚਾਲੂ ਕਰਨ ਦੀ ਅਪੀਲ ਕੀਤੀ ਹੈ।
ਅਮਰੀਕਾ ਦੇ 'ਨਾਗਰਿਕ ਅਧਿਕਾਰ ਸਮੂਹ' ਦੀ ਟਰੰਪ ਦੇ ਫੈਸਲੇ ਨੂੰ ਚੁਣੌਤੀ
NEXT STORY