ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਨੂੰ ਰਾਵਲਪਿੰਡੀ ਦੀ ਅਦਿਆਲਾ ਸੈਂਟਰਲ ਜੇਲ ਵਿਚ 'ਬੀ' ਸ਼੍ਰੇਣੀ ਦਿੱਤੀ ਗਈ ਹੈ। ਪਰ ਉਨ੍ਹਾਂ ਨੇ ਇਸ ਸ਼੍ਰੇਣੀ ਦੇ ਕੈਦੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ। ਸੂਤਰਾਂ ਮੁਤਾਬਕ ਸ਼ਰੀਫ ਨੇ ਸ਼ਨੀਵਾਰ ਨੂੰ ਜੇਲ ਸੁਪਰਡੈਂਟ ਦੀ ਮੌਜੂਦਗੀ ਵਿਚ ਆਪਣੀ ਕਾਨੂੰਨੀ ਟੀਮ ਨਾਲ ਮੁਲਾਕਾਤ ਕੀਤੀ, ਜਿਸ ਵਿਚ ਉਨ੍ਹਾਂ ਨੇ ਖੁਦ ਨੂੰ ਸਹੂਲਤਾਂ ਨਾ ਦੇਣ ਦੀ ਸ਼ਿਕਾਇਤ ਕੀਤੀ ਹੈ।
ਸੂਤਰਾਂ ਨੇ ਦੱਸਿਆ ਕਿ ਵਕੀਲਾਂ ਨਾਲ ਮੁਲਾਕਾਤ ਦੌਰਾਨ ਸ਼ਰੀਫ ਨੇ ਆਪਣੇ 'ਬੀ' ਸ਼੍ਰੇਣੀ ਦੇ ਕਮਰੇ ਵਿਚ ਸਹੂਲਤਾਂ ਦੀ ਕਮੀ ਦੀ ਸ਼ਿਕਾਇਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਸ਼ਰੀਫ ਨੇ ਕਿਹਾ ਕਿ ਕਮਰੇ ਵਿਚ ਸਿਰਫ ਇਕ ਚਟਾਈ ਅਤੇ ਇਕ ਪੱਖਾ ਹੈ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਕਮਰੇ ਵਿਚ ਨਾ ਬਿਸਤਰਾ ਹੈ ਅਤੇ ਨਾ ਹੀ ਏ.ਸੀ.। ਬਾਥਰੂਮ ਵੀ ਬਹੁਤ ਗੰਦਾ ਹੈ। ਦੂਜੇ ਪਾਸੇ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜੇਲ ਵਿਚ ਬਿਹਤਰ ਸਹੂਲਤਾਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਕੈਨੇਡਾ: ਟੂਟੀਆਂ 'ਚ 'ਭੂਰੇ ਰੰਗ ਦਾ ਪਾਣੀ' ਦੇਖ ਕੇ ਵਿਨੀਪੈਗ ਵਾਸੀਆਂ ਨੂੰ ਪਈਆਂ ਭਾਜੜਾਂ
NEXT STORY