ਇਸਲਾਮਾਬਾਦ (ਏ.ਪੀ.)- ਪਾਕਿਸਤਾਨ ਦੇ ਪਰਵਤਾਰੋਹਣ ਅਧਿਕਾਰੀਆਂ ਨੇ ਕਿਹਾ ਹੈ ਕਿ ਇਕ ਖੋਜੀ ਟੀਮ ਨੇ ਦੋ ਵਿਦੇਸ਼ੀ ਪਰਵਤਾਰੋਹੀਆਂ ਦੀਆਂ ਲਾਸ਼ਾਂ ਨੂੰ ਦੇਖਿਆ ਹੈ, ਜਿਨ੍ਹਾਂ ਵਿਚੋਂ ਇਕ ਪਰਵਤਾਰੋਹੀ ਚੀਨ ਅਤੇ ਇਕ ਹਾਂਗਕਾਂਗ ਦਾ ਹੈ। ਦੋਵੇਂ ਪਰਵਤਾਰੋਹੀ ਬੀਤੇ ਹਫਤੇ ਉੱਤਰੀ ਪਾਕਿਸਤਾਨ ਵਿਚ ਇਕ ਚੋਟੀ 'ਤੇ ਚੜ੍ਹਾਈ ਦੌਰਾਨ ਲਾਪਤਾ ਹੋ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਦੋਹਾਂ ਪਰਵਤਾਰੋਹੀਆਂ ਦੀ ਕੜਾਕੇ ਦੀ ਠੰਡ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੀਆਂ ਲਾਸ਼ਾਂ ਨੂੰ ਬੁੱਧਵਾਰ ਨੂੰ ਉੱਤਰ ਵਿਚ ਲਿਲਿਗੋ ਗਲੇਸ਼ੀਅਰ ਵਿਚ ਦੇਖਿਆ ਗਿਆ ਸੀ। ਫੌਜ ਦੇ ਇਕ ਹੈਲੀਕਾਪਟਰ ਨੇ ਤੀਜੇ ਮੈਂਬਰ ਨੂੰ ਬਚਾ ਲਿਆ। ਉਹ ਵੀ ਹਾਂਗਕਾਂਗ ਤੋਂ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਨੇ ਚਾਰ ਇਟਾਲੀਅਨ ਅਤੇ ਦੋ ਪਾਕਿਸਤਾਨੀ ਪਰਵਤਾਰੋਹੀਆਂ ਨੂੰ ਬਚਾਇਆ ਸੀ, ਜੋ ਉੱਤਰੀ ਜ਼ਿਲੇ ਗਿਜਾਰ ਵਿਚ ਸਥਿਤ ਇਸ਼ਕੋਮੈਨ ਘਾਟੀ ਤੋਂ ਉਤਰਦੇ ਸਮੇਂ ਜ਼ਮੀਨ ਖਿਸਕਣ ਤੋਂ ਬਾਅਦ ਫੱਸ ਗਏ ਸਨ।
ਤੁਰਕੀ : ਤਖਤਾਪਲਟ ਦੀ ਕੋਸ਼ਿਸ਼ ਦੇ ਮਾਮਲੇ 'ਚ ਜਲਦ ਆਵੇਗਾ ਫੈਸਲਾ
NEXT STORY