ਲਾਹੌਰ (ਭਾਸ਼ਾ)— ਪਾਕਿਸਤਾਨ ਵਿਚ ਈਸ਼ਨਿੰਦਾ ਦੇ ਮਾਮਲੇ ਵਿਚ ਆਸੀਆ ਬੀਬੀ ਦੀ ਰਿਹਾਈ ਕਰਵਾ ਚੁੱਕੇ ਉਨ੍ਹਾਂ ਦੇ ਵਕੀਲ ਸੈਫੁਲ ਮਲੂਕ ਨੇ ਕਿਹਾ ਹੈ ਕਿ ਈਸ਼ਨਿੰਦਾ ਵਾਲੇ ਸੰਦੇਸ਼ ਭੇਜਣ ਨੂੰ ਲੈ ਕੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਇਕ ਪਾਕਿਸਤਾਨੀ ਈਸਾਈ ਜੋੜੇ ਦੀ ਨਿਰਪੱਖ ਸੁਣਵਾਈ ਨਹੀਂ ਹੋਈ। ਈਸਾਈ ਜੋੜੇ ਸ਼ਗੁਫਤਾ ਕੌਸਰ ਅਤੇ ਸ਼ਫਕਤ ਮਸੀਹ ਦੀ ਬੇਗੁਨਾਹੀ ਸਾਬਤ ਕਰਨ ਲਈ ਵਕੀਲ ਸੈਫੁਲ ਮਲੂਕ ਸਵਾਲ ਕਰਨਗੇ। ਇਸ ਜੋੜੇ ਨੂੰ ਪੰਜਾਬ ਸੂਬੇ ਦੀ ਇਕ ਜ਼ਿਲਾ ਅਦਾਲਤ ਨੇ ਅਪ੍ਰੈਲ 2014 ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਨਾਲ ਹੀ ਹਰੇਕ 'ਤੇ 1,00,000 ਜੁਰਮਾਨਾ ਵੀ ਲਗਾਇਆ ਸੀ।
ਜ਼ਿਕਰਯੋਗ ਹੈ ਕਿ ਕੌਸਰ ਅਤੇ ਮਸੀਹ ਪਾਕਿਸਤਾਨ ਸਥਿਤ ਪੰਜਾਬ ਸੂਬੇ ਦੇ ਗੋਜਰਾ ਦੇ ਰਹਿਣ ਵਾਲੇ ਹਨ। ਉਹ ਇਕ ਚਰਚ ਦੇ ਕੰਪਲੈਕਸ ਵਿਚ ਆਪਣੇ 4 ਬੱਚਿਆਂ ਨਾਲ ਰਹਿ ਰਹੇ ਸਨ। ਆਸੀਆ ਦੇ ਬਾਅਦ ਕੌਸਰ ਅਜਿਹੀ ਦੂਜੀ ਮਹਿਲਾ ਹੈ ਜਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਨ੍ਹਾਂ ਨੂੰ ਜੇਲ ਵਿਚ ਰੱਖਿਆ ਗਿਆ ਹੈ। ਜਿੱਥੇ ਆਸੀਆ ਨੂੰ ਪਿਛਲੇ ਸਾਲ ਈਸ਼ਨਿੰਦਾ ਕਾਨੂੰਨ ਵਿਚ ਰਿਹਾਅ ਹੋਣ ਤੋਂ ਪਹਿਲਾਂ ਰੱਖਿਆ ਗਿਆ ਸੀ। ਇਸ ਵਿਚਕਾਰ ਸ਼ਫੁਗਤਾ ਕੌਸਰ ਅਤੇ ਸ਼ਫਕਤ ਮਸੀਹ ਨੇ ਲਾਹੌਰ ਹਾਈ ਕੋਰਟ ਵਿਚ ਅਪੀਲ ਕੀਤੀ ਹੈ। ਮਲੂਕ ਨੇ ਇਕ ਸਮਾਚਾਰ ਏਜੰਸੀ ਨੂੰ ਕਿਹਾ,''ਉਨ੍ਹਾਂ ਦੀ ਨਿਰਪੱਖ ਸੁਣਵਾਈ ਨਹੀਂ ਹੋਈ। ਉਹ ਬੇਕਸੂਰ ਹਨ।'' ਹੁਣ ਮਲੂਕ ਇਸ ਜੋੜੇ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਵਿਰੁੱਧ ਮੁਕੱਦਮਾ ਲੜਨਗੇ।
ਇਟਲੀ : ਭਾਈ ਸਲਿੰਦਰ ਸਿੰਘ ਮੁੜ ਚੁਣੇ ਗਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ
NEXT STORY