ਇਸਲਾਮਾਬਾਦ— ਪਾਕਿਸਤਾਨੀ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸੰਗਠਨ ਨੇ ਹੀ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦਾ ਕਤਲ ਕੀਤਾ ਹੈ। ਇਸ ਅੱਤਵਾਦੀ ਸੰਗਠਨ ਦਾ ਦਾਅਵਾ ਹੈ ਕਿ ਭੁੱਟੋ ਨੇ ਅਮਰੀਕਾ ਦੇ ਨਾਲ ਮਿਲ ਕੇ 'ਮੁਜਾਹੀਦੀਨ-ਏ-ਇਸਲਾਮ' ਦੇ ਖਿਲਾਫ ਐਕਸ਼ਨ ਲੈਣ ਦੀ ਤਿਆਰੀ ਕੀਤੀ ਸੀ।
ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਮੁਖੀ ਦੀ ਲਿਖੀ ਇਕ ਕਿਤਾਬ 'ਚ ਦਾਅਵਾ ਕੀਤਾ ਗਿਆ ਹੈ ਕਿ ਭੁੱਟੋ ਨੇ ਸੱਤਾ 'ਚ ਪਰਤਣ 'ਤੇ ਅਮਰੀਕਾ ਦੇ ਨਾਲ ਮਿਲ ਕੇ 'ਮੁਜਾਹੀਦੀਨ-ਏ-ਇਸਲਾਮ' ਦੇ ਖਿਲਾਫ ਕੰਮ ਕਰਨ ਦੀ ਯੋਜਨਾ ਬਣਾਈ ਸੀ। ਡੇਲੀ ਟਾਈਮਸ ਦੀ ਇਕ ਰਿਪੋਰਟ ਮੁਤਾਬਕ ਬੇਨਜ਼ੀਰ ਭੁੱਟੋ ਦੇ ਕਤਲ ਦੀ ਜ਼ਿੰਮੇਦਾਰੀ ਅਜੇ ਤੱਕ ਕਿਸੇ ਸੰਗਠਨ ਨੇ ਨਹੀਂ ਲਈ ਸੀ। ਪਹਿਲੀ ਵਾਰ ਪਾਕਿਸਤਾਨੀ ਤਾਲਿਬਾਨ ਦੇ ਮੁਖੀ ਦੀ ਉਰਦੂ 'ਚ ਲਿਖੀ ਕਿਤਾਬ 'ਇੰਕਲਾਬ ਮਹਸੂਦ ਦੱਖਣੀ ਵਜ਼ੀਰਿਸਤਾਨ: ਬ੍ਰਿਟਿਸ਼ ਰਾਜ ਨਾਲ ਅਮਰੀਕੀ ਸਮਰਾਜਵਾਦ ਤੱਕ' 'ਚ ਇਸ ਕਤਲ ਦੀ ਜ਼ਿੰਮੇਦਾਰੀ ਲਈ ਗਈ ਹੈ।
ਇਸ ਕਿਤਾਬ 'ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਚਾਹੁੰਦਾ ਸੀ ਕਿ ਭੁੱਟੋ ਦੀ ਸੱਤਾ 'ਚ ਵਾਪਸੀ ਹੋਵੇ। ਇਸ ਦੇ ਇਲਾਵਾ ਅਮਰੀਕਾ ਨੇ ਭੁੱਟੋ ਨੂੰ 'ਮੁਜਾਹੀਦੀਨ-ਏ-ਇਸਲਾਮ' ਦੇ ਖਿਲਾਫ ਐਕਸ਼ਨ ਪਲਾਨ ਵੀ ਦਿੱਤਾ ਸੀ। ਦੱਸਣਯੋਗ ਹੈ ਕਿ ਪਾਕਿਸਤਾਨ ਪੀਪਲਸ ਪਾਰਟੀ ਮੁਖੀ ਬੇਨਜ਼ੀਰ ਭੁੱਟੋ ਦੀ 27 ਦਸੰਬਰ 2007 ਨੂੰ ਇਕ ਆਤਮਘਾਤੀ ਹਮਲੇ 'ਚ ਮੌਤ ਹੋ ਗਈ ਸੀ। 54 ਸਾਲਾਂ ਭੁੱਟੋ ਆਪਣੀ ਮੌਤ ਦੇ ਸਮੇਂ ਰਾਵਲਪਿੰਡੀ 'ਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰ ਨਿਕਲ ਰਹੀ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ 'ਤੇ ਭੁੱਟੋ ਦੇ ਕਤਲ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਇਸ ਸੰਗਠਨ ਨੇ ਉਦੋਂ ਇਸ 'ਚ ਆਪਣਾ ਹੱਥ ਹੋਣ ਤੋਂ ਨਾਂਹ ਕਰ ਦਿੱਤੀ ਸੀ। ਕਿਤਾਬ 'ਚ ਦਾਅਵਾ ਕੀਤਾ ਗਿਆ ਹੈ ਕਿ ਆਤਮਘਾਤੀ ਹਮਲਾਵਰ ਬਿਲਾਲ ਉਰਫ ਸਈਦ ਤੇ ਇਕਰਾਮੁੱਲਾ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਸੀ।
ਬ੍ਰਿਟੇਨ ’ਚ ਮਾਲਿਆ, ਚਾਵਲਾ ਦੀ ਹਵਾਲਗੀ ਮਾਮਲੇ ’ਤੇ ਭਾਰਤ ਸਰਗਰਮ
NEXT STORY