ਲਾਹੌਰ— ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਦਾ ਤਲਾਕ ਹੋ ਗਿਆ ਹੈ। ਪਰਿਵਾਰਕ ਅਦਾਲਤ ਨੇ ਅਸਦ ਖਟਕ ਨਾਲ ਵੀਨਾ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲਾਹੌਰ ਵਿਚ ਅਦਾਲਤ ਨੇ ਵੀਨਾ ਮਲਿਕ ਵਲੋਂ ਤਲਾਕ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਅਤੇ ਉਨ੍ਹਾਂ ਦੇ ਪੱਖ ਵਿਚ ਫੈਸਲਾ ਸੁਣਾਇਆ। ਤਲਾਕ ਲਈ ਅਪੀਲ ਵੀਨਾ ਨੇ ਕੀਤੀ ਸੀ, ਇਸ ਲਈ ਉਨ੍ਹਾਂ ਨੂੰ 'ਹਕ ਮੇਹਰ' ਦੀ 25 ਫੀਸਦੀ ਰਾਸ਼ੀ ਖਟਕ ਨੂੰ ਵਾਪਸ ਕਰਨੀ ਹੋਵੇਗੀ। ਅਦਾਲਤ ਦੇ ਅਧਿਕਾਰੀ ਮੁਤਾਬਕ 33 ਸਾਲਾਂ ਅਭਿਨੇਤਰੀ ਵੀਨਾ ਨੇ ਜਨਵਰੀ ਦੇ ਪਹਿਲੇ ਹਫਤੇ 'ਚ ਲਾਹੌਰ ਦੀ ਪਰਿਵਾਰਕ ਅਦਾਲਤ 'ਚ ਤਲਾਕ ਲਈ ਇਕ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਤੀ ਵਿਚਾਲੇ ਮਤਭੇਦ ਚਲ ਰਹੇ ਸਨ ਅਤੇ ਉਹ ਇਕੱਠੇ ਨਹੀਂ ਰਹਿ ਸਕਦੇ। ਖਟਕ ਨੂੰ ਅਦਾਲਤ ਨੇ ਤਲਬ ਕੀਤਾ ਸੀ ਪਰ ਨਾ ਹੀ ਉਹ ਅਦਾਲਤ ਵਿਚ ਗਏ ਅਤੇ ਨਾ ਹੀ ਜਵਾਬ ਦਿੱਤਾ। ਜਿਸ ਕਾਰਨ ਅਦਾਲਤ ਨੇ ਵੀਨਾ ਦੀ ਪਟੀਸ਼ਨ ਮਨਜ਼ੂਰ ਕਰ ਲਈ। ਵੀਨਾ ਅਤੇ ਖਟਕ ਨੇ ਆਪਣੇ ਮਤਭੇਦਾਂ ਨੂੰ ਜਨਤਕ ਨਹੀਂ ਕੀਤਾ।
ਦੱਸਣ ਯੋਗ ਹੈ ਕਿ ਵੀਨਾ ਨੇ ਦਸੰਬਰ 2013 'ਚ ਦੁਬਈ 'ਚ ਉਦਯੋਗਪਤੀ ਅਸਦ ਖਟਕ ਨਾਲ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਵੀਨਾ ਮਲਿਕ ਨੂੰ ਭਾਰਤ 'ਚ ਪ੍ਰਸਾਰਤ ਟੀ. ਵੀ. ਸ਼ੋਅ ਬਿਗ ਬੌਸ ਲਈ ਜਾਣਿਆ ਜਾਂਦਾ ਹੈ, ਜਿਸ 'ਚ ਉਨ੍ਹਾਂ ਨੇ ਮੁਕਾਬਲੇਬਾਜ਼ ਦੇ ਤੌਰ 'ਤੇ ਹਿੱਸਾ ਲਿਆ ਸੀ। ਕੁਝ ਖਬਰਾਂ 'ਚ ਕਿਹਾ ਗਿਆ ਹੈ ਕਿ ਵੀਨਾ ਅਤੇ ਖਟਕ ਪਿਛਲੇ 3 ਮਹੀਨਿਆਂ ਤੋਂ ਵੱਖ ਰਹਿ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਵੀਨਾ ਟੀ. ਵੀ. ਅਤੇ ਫਿਲਮਾਂ ਨਾਲ ਜੁੜੀ ਰਹਿਣਾ ਚਾਹੁੰਦੀ ਸੀ, ਜਦਕਿ ਖਟਕ ਚਾਹੁੰਦੇ ਸਨ ਕਿ ਉਹ ਆਪਣੇ ਬੱਚਿਆਂ ਅਬ੍ਰਰਾਮ ਅਤੇ ਅਮਾਲ ਦੀ ਦੇਖਭਾਲ ਕਰੇ।
ਯਮਨ ਹਵਾਈ ਹਮਲੇ ਦੌਰਾਨ 26 ਲੋਕਾਂ ਦੀ ਮੌਤ
NEXT STORY