ਕੋਕੋਪੋ— ਪਾਪੁਆ ਨਿਊ ਗਿਨੀ ਨੇ ਬੁੱਧਵਾਰ ਨੂੰ ਉੱਤਰੀ ਤਟ 'ਤੇ ਆਏ ਭਿਆਨਕ ਭੂਚਾਲ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜਾਂਚ ਟੀਮ ਭੇਜੀ ਹੈ। ਇੱਥੇ ਸ਼ਾਮ ਸਮੇਂ 7.5 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਹਾਲਾਂਕਿ ਇਸ ਕਾਰਨ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਪਰ ਇੱਥੇ 12 ਘੰਟਿਆਂ ਤੋਂ ਬਾਅਦ ਵੀ ਬਿਜਲੀ ਸੇਵਾ ਠੱਪ ਹੈ ਅਤੇ ਰੇਡੀਓ ਸਟੇਸ਼ਨ ਬੰਦ ਹਨ। ਬਿਜਲੀ ਠੱਪ ਹੋਣ ਕਾਰਨ ਦੇਸ਼ ਹਨ੍ਹੇਰੇ 'ਚ ਡੁੱਬ ਗਿਆ ਹੈ। ਅਧਿਕਾਰੀਆਂ ਵਲੋਂ ਇਸ ਨੂੰ ਠੀਕ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਕੋਕੋਪੋ ਬੀਚ ਬੰਗਲੋਜ ਦੇ ਪ੍ਰਬੰਧਕ ਐਲਨ ਮੋਰਗਨ ਨੇ ਕਿਹਾ ਕਿ ਪ੍ਰਮਾਤਮਾ ਦੀ ਕ੍ਰਿਪਾ ਹੈ ਕਿ ਸਾਡੇ ਇੱਥੇ ਜ਼ਿਆਦਾ ਨੁਕਸਾਨ ਨਹੀਂ ਹੋਇਆ। ਰਬੌਲ ਦੇ ਨੇੜਲੇ ਬੰਦਰਗਾਹ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਇੱਥੇ ਸੇਵਾਵਾਂ ਜਾਰੀ ਹਨ।
ਜ਼ਿਕਰਯੋਗ ਹੈ ਕਿ ਪਾਪੁਆ ਨਿਊ ਗਿਨੀ ਦੁਨੀਆ ਦੇ ਗਰੀਬ ਦੇਸ਼ਾਂ 'ਚੋਂ ਇਕ ਹੈ। ਪਿਛਲੇ ਸਾਲ ਇੱਥੇ ਭੂਚਾਲ ਕਾਰਨ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਵੀ ਇੱਥੇ 7.5 ਤੀਬਰਤਾ ਦਾ ਭੂਚਾਲ ਆਇਆ ਸੀ। ਅਜੇ ਦੇਸ਼ ਉਸ ਨੁਕਸਾਨ ਦੀ ਪੂਰਤੀ ਕਰ ਰਿਹਾ ਹੈ। ਅਜਿਹੇ 'ਚ ਇਕ ਵਾਰ ਫਿਰ ਭੂਚਾਲ ਆਉਣ ਨਾਲ ਲੋਕ ਡਰ ਗਏ ਹਨ।
ਹਿੰਸਾ 'ਤੇ ਲਗਾਮ ਲਗਾਉਣ ਲਈ ਫੇਸਬੁੱਕ ਨੇ 'ਲਾਈਵ ਸਟ੍ਰੀਮਿੰਗ' ਨੂੰ ਕੀਤਾ ਸਖਤ
NEXT STORY