ਸੂਡਾਨ ਏਅਰਪੋਰਟ 'ਤੇ ਜਹਾਜ਼ ਹਾਦਸਾਗ੍ਰਸਤ, ਤਕਰੀਬਨ 44 ਲੋਕਾਂ ਦੀ ਮੌਤ

You Are HereInternational
Tuesday, March 21, 2017-2:02 AM

ਸੂਡਾਨ— ਦੱਖਣੀ ਸੂਡਾਨ ਹਵਾਈ ਅੱਡੇ 'ਚ ਸੋਮਵਾਰ ਸ਼ਾਮ ਨੂੰ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਮੁਤਾਬਕ, ਏਅਰਪੋਰਟ 'ਤੇ ਇਸ ਜਹਾਜ਼ 'ਚ ਤਕਰੀਬਨ 44 ਲੋਕ ਸਵਾਰ ਸਨ, ਜਿਨ੍ਹਾਂ ਦੀ ਹਾਦਸੇ 'ਚ ਮੌਤ ਹੋ ਗਈ।

ਜਹਾਜ਼ ਸਾਊਥ ਸੁਪਰੀਮ ਏਅਰਲਾਈਨ ਦਾ ਸੀ। ਹਾਦਸਾ ਉਸ ਵੇਲੇ ਹੋਇਆ ਜਦੋਂ ਜਹਾਜ਼ ਏਅਰਪੋਰਟ 'ਤੇ ਲੈਂਡ ਕਰ ਰਿਹਾ ਸੀ। ਜਹਾਜ਼ ਦੇ ਕ੍ਰੈਸ਼ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਹਾਜ਼ ਜੁਬਾ ਤੋਂ ਵਾਓ ਆਇਆ ਸੀ। ਇਸ ਹਾਦਸੇ ਦੇ ਬਾਅਦ ਜਹਾਜ਼ 'ਚ ਅੱਗ ਲੱਗ ਗਈ। ਹਾਦਸੇ ਦੀਆਂ ਤਸਵੀਰਾਂ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਅੱਗ ਲੱਗਣ ਦੇ ਬਾਅਦ ਜਹਾਜ਼ ਦਾ ਵੱਡਾ ਹਿੱਸਾ ਨਸ਼ਟ ਹੋ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।

Popular News

!-- -->