ਬੇਨੀ(ਭਾਸ਼ਾ)— ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਦੇ ਪੂਰਬੀ ਭਾਗ 'ਚ ਇਸ ਮਹੀਨੇ ਇਬੋਲਾ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 55 ਹੋ ਗਈ। ਉੱਥੇ ਦੀ ਸਰਕਾਰ ਨੇ ਅਗਲੇ 3 ਮਹੀਨਿਆਂ ਤਕ ਇਸ ਬੀਮਾਰੀ ਦਾ ਇਲਾਜ ਮੁਫਤ ਕਰਨ ਦੀ ਘੋਸ਼ਣਾ ਕੀਤੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਬੇਨੀ ਦੇ ਨਜ਼ਦੀਕੀ ਮਬਾਲਕੋ-ਮਾਂਗੀਨਾ 'ਚ 5 ਲੋਕਾਂ ਦੀ ਮੌਤ ਹੋਣ ਮਗਰੋਂ ਇਸ ਦੀ ਗਿਣਤੀ ਵਧੀ ਹੈ। ਇਬੋਲਾ ਦਾ ਸਭ ਤੋਂ ਵੱਧ ਪ੍ਰਕੋਪ ਉੱਤਰੀ ਕੀਵੂ ਸੂਬੇ 'ਚ ਹੈ। ਮੰਤਰਾਲੇ ਨੇ ਕਿਹਾ,''ਖੂਨ ਵਗਣ ਵਾਲੇ ਬੁਖਾਰ ਦੇ 96 ਮਾਮਲਿਆਂ 'ਚੋਂ 69 ਮਰੀਜ਼ਾਂ ਨੂੰ ਇਬੋਲਾ ਹੋਣ ਦੀ ਪੁਸ਼ਟੀ ਹੋ ਗਈ ਹੈ ਅਤੇ ਹੋਰ 27 ਨੂੰ ਵੀ ਇਹ ਬੀਮਾਰੀ ਲੱਗਣ ਦਾ ਖਦਸ਼ਾ ਹੈ।
ਇਸ ਦੌਰਾਨ ਬੀਮਾਰੀ ਨਾਲ ਨਜਿੱਠਣ ਲਈ ਤਾਇਨਾਤ ਮੈਡੀਕਲ ਟੀਮ ਨੇ ਵਾਇਰਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਸੰਭਾਵਿਤ ਗਿਣਤੀ ਨੂੰ ਪ੍ਰੀਖਣ ਦੇ ਬਾਅਦ 2157 ਤੋਂ ਘਟਾ ਕੇ 1609 ਕਰ ਦਿੱਤਾ ਹੈ। ਬੇਨੀ ਦੇ ਮੇਅਰ ਜੀਨ ਐਡਮਾਂਡ ਨਿਓਨੀ ਮਾਸੂ ਬੁਕੋ ਬਵਾਂਨਾਰਾਵਾ ਨੇ ਘੋਸ਼ਣਾ ਕੀਤੀ ਕਿ ਸਰਕਾਰ ਨੇ ਬੇਨੀ, ਮਬਾਲਕੋ-ਮਾਂਗੀਨਾ ਅਤੇ ਓਇਕਾ 'ਚ ਅਗਲੇ ਤਿੰਨ ਮਹੀਨਿਆਂ ਤਕ ਇਬੋਲਾ ਦਾ ਮੁਫਤ ਇਲਾਜ ਕਰਨ ਦਾ ਫੈਸਲਾ ਲਿਆ ਹੈ। ਮੈਡੀਕਲ ਸਟਾਫ ਦੇ ਡਾਕਟਰ ਬਾਥ ਨਜੋਲੋਕੋ ਤੰਬਵੇ ਨੇ ਕਿਹਾ,''ਇਸ ਦਾ ਉਦੇਸ਼ ਵਿੱਤੀ ਰੁਕਾਵਟ ਨੂੰ ਦੂਰ ਕਰਨਾ ਸੀ ਜੋ ਲੋਕਾਂ ਨੂੰ ਸਿਹਤ ਕੇਂਦਰ 'ਚ ਜਾਣ ਤੋਂ ਰੋਕ ਸਕਦੀ ਸੀ।'' ਇਬੋਲਾ ਦਾ ਇਹ ਤਾਜ਼ਾ ਮਾਮਲਾ ਇਕ ਅਗਸਤ ਤੋਂ ਉੱਤਰੀ ਕੀਵੂ ਦੇ ਮੰਗੀਨਾ ਤੋਂ ਸ਼ੁਰੂ ਹੋਇਆ। ਸਾਲ 1976 ਦੇ ਬਾਅਦ 10ਵੀਂ ਵਾਰ ਇਹ ਮਹਾਮਾਰੀ ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ 'ਚ ਫੈਲੀ ਹੈ।
ਟਰੰਪ ਨੇ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ
NEXT STORY