ਤਾਈਪੇਈ (ਭਾਸ਼ਾ)— ਫਿਲੀਪੀਨ ਹਵਾਈ ਅੱਡੇ ਦੇ ਰਨਵੇਅ 'ਤੇ ਬੀਤੀ ਰਾਤ ਇਕ ਤਾਈਵਾਨੀ ਜਹਾਜ਼ ਦਾ ਪਹੀਆ ਘਾਹ ਵਿਚ ਫਸ ਗਿਆ। ਇਸ ਮਗਰੋਂ ਜਹਾਜ਼ ਤੇਜ਼ੀ ਨਾਲ ਘੁੰਮਣ ਲੱਗਾ। ਚੰਗੀ ਕਿਸਮਤ ਨਾਲ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਿਲੀਪੀਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਬੁਲਾਰੇ ਐਰਿਕ ਅਪੋਲੋਨਿਓ ਨੇ ਦੱਸਿਆ ਕਿ ਚਾਲਕ ਦਲ ਦੇ ਸਾਰੇ ਮੈਂਬਰ ਅਤੇ 122 ਯਾਤਰੀ ਸੁਰੱਖਿਅਤ ਹਨ।
'ਫੋਰ ਈਸਟਰਨ ਏਅਰ ਟਰਾਂਸਪੋਰਟ' ਜਹਾਜ਼ ਨੂੰ ਕਾਲਿਬੋ ਵਿਚ ਹਵਾਈ ਅੱਡਾ ਟਰਮੀਨਲ 'ਤੇ ਜਾਂਚ ਲਈ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮੈਕਡੋਨਲ ਡਗਲਸ ਐੱਮ.ਡੀ.83 ਜਹਾਜ਼ ਦਾ ਇਕ ਪਹੀਆਂ ਰਨਵੇਅ ਦੇ ਇਕ ਸਿਰੇ 'ਤੇ ਬੁੱਧਵਾਰ ਰਾਤ ਘਾਹ ਵਿਚ ਫਸ ਗਿਆ ਸੀ। ਇਸ ਮਗਰੋਂ ਹਵਾਈ ਅੱਡੇ ਨੂੰ ਕਰੀਬ ਇਕ ਘੰਟੇ ਬੰਦ ਰੱਖਿਆ ਗਿਆ ਅਤੇ ਬਾਅਦ ਵਿਚ ਦੁਬਾਰਾ ਖੋਲ੍ਹ ਦਿੱਤਾ ਗਿਆ।
ਇਟਲੀ 'ਚ ਟੀਕਾਕਰਣ ਹੋਇਆ ਲਾਜ਼ਮੀ, ਬਣਾਏ ਗਏ ਸਖਤ ਨਿਯਮ
NEXT STORY