ਮਨੀਲਾ (ਏਜੰਸੀ)— ਫਿਲੀਪੀਨ ਦੇ ਮੈਟਰੋ ਮਨੀਲਾ ਵਿਚ ਦੋ ਟਰੇਨਾਂ ਦੀ ਟਕੱਰ ਹੋ ਗਈ। ਇਸ ਹਾਦਸੇ ਵਿਚ ਕਰੀਬ 34 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮਨੀਲਾ ਲਾਈਟ ਰੇਲ ਟ੍ਰਾਂਜਿਟ ਅਥਾਰਿਟੀ ਦੇ ਬੁਲਾਰੇ ਹਰਨਾਰਡੋ ਕੈਬਰੇਰਾ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸ਼ਾਮ 9:51 'ਤੇ ਮੈਟਰੋ ਮਨੀਲਾ ਦੇ ਐਨੋਨਾਸ ਅਤੇ ਅਰਨੇਟਾ ਸੈਂਟਰ ਕਿਊਬਾਓ ਸਟੇਸ਼ਨਾਂ ਵਿਚਾਲੇ ਵਾਪਰਿਆ।
ਲਾਈਟ ਰੇਲ ਟ੍ਰਾਂਜਿਟ ਅਥਾਰਿਟੀ ਨੇ ਘਟਨਾ ਵਾਪਰਨ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੇਨ ਅਥਾਰਿਟੀ ਦੇ ਪ੍ਰਸ਼ਾਸਕ ਰੇਨਾਲਡੋ ਬੇਰੋਇਆ ਨੇ ਕਿਹਾ ਕਿ ਕੰਪਨੀ ਜ਼ਖਮੀ ਲੋਕਾਂ ਦੇ ਮੈਡੀਕਲ ਖਰਚੇ ਦਾ ਭੁਗਤਾਨ ਕਰੇਗੀ।
ਅਮਰੀਕਾ: ਡਰੱਗਜ਼ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ 52 ਸ਼ੱਕੀ ਹਿਰਾਸਤ 'ਚ
NEXT STORY