ਮਨੀਲਾ (ਭਾਸ਼ਾ)— ਫਿਲੀਪੀਨ ਵਿਚ ਸਮਰੱਥਾ ਤੋਂ ਵੱਧ ਲੋਕਾਂ ਨੂੰ ਲਿਜਾ ਰਹੀ ਇਕ ਯਾਤਰੀ ਵੈਨ ਹਾਦਸਾਗ੍ਰਸਤ ਹੋ ਗਈ। ਵੈਨ ਦੇ ਬ੍ਰੇਕ ਫੇਲ ਹੋਣ ਅਤੇ ਇਸ ਦੇ ਉੱਤਰੀ ਸੂਬੇ ਦੇ ਇਕ ਘਾਟੀ ਵਿਚ ਡਿੱਗਣ ਨਾਲ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਮੁਖ ਸੁਪਰਡੈਂਟ ਰੋਲੈਂਡੋ ਨਾਨਾ ਨੇ ਦੱਸਿਆ ਕਿ ਕਲਿੰਗਾ ਦੇ ਬਲਬਾਲਨ ਸ਼ਹਿਰ ਵਿਚ ਮੰਗਲਵਾਰ ਦੁਪਹਿਰ ਨੂੰ ਹੋਏ ਇਸ ਹਾਦਸੇ ਵਿਚ ਵੈਨ ਦੇ ਡਰਾਈਵਰ ਸਮੇਤ 24 ਲੋਕ ਜ਼ਖਮੀ ਹੋ ਗਏ। ਮਾਰੇ ਗਏ ਲੋਕਾਂ ਵਿਚ ਕੁਝ ਗਰੀਬ ਬਜ਼ੁਰਗ ਪੇਂਡੂ ਸਨ, ਜੋ ਇਕ ਬੈਂਕ ਤੋਂ ਘਰ ਵਾਪਸ ਪਰਤ ਰਹੇ ਸਨ। ਪੁਲਸ ਨੇ ਦੱਸਿਆ ਕਿ 13 ਯਾਤਰੀ ਮਾਰੇ ਗਏ, ਉੱਥੇ ਇਕ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਦਮ ਤੋੜ ਦਿੱਤਾ। ਇਹ ਗੱਡੀ 262 ਫੁੱਟ ਡੂੰਘੀ ਘਾਟੀ ਵਿਚ ਡਿੱਗੀ ਸੀ। ਆਵਾਜਾਈ ਨਿਯਮਾਂ ਦੇ ਠੀਕ ਤਰੀਕੇ ਨਾਲ ਲਾਗੂ ਨਾ ਹੋਣ ਅਤੇ ਜਨਤਕ ਆਵਾਜਾਈ ਦੀ ਮਾੜੀ ਸਾਂਭ-ਸੰਭਾਲ ਨੂੰ ਖੇਤਰ ਵਿਚ ਹੋਣ ਵਾਲੇ ਸੜਕੇ ਹਾਦਸਿਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
ਰੋਜ਼ਾਨਾ ਨਾਸ਼ਤੇ 'ਚ ਖਾਓ ਦਲੀਆ, ਇਸ ਬੀਮਾਰੀ ਤੋਂ ਰਹੋਗੇ ਦੂਰ
NEXT STORY