ਵਾਸ਼ਿੰਗਟਨ— ਨਿਊ ਜਰਸੀ ਦੀ ਇਕ ਵੈੱਬਸਾਈਟ ਨੇ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਦੀ ਫੋਟੋਸ਼ਾਪ ਕੀਤੀ ਤਸਵੀਰ ਪ੍ਰਕਾਸ਼ਿਤ ਕਰਕੇ ਉਨ੍ਹਾਂ ਨੂੰ ਅਰਬ ਦਾ ਤਾਨਾਸ਼ਾਹ ਦੱਸਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਥਿਤ ਤੌਰ 'ਤੇ ਨਸਲੀ ਰੂਪ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਨਿਊ ਜਰਸੀ ਸਥਿਤ ਵੈੱਬਸਾਈਟ 'ਹਡਸਨ ਮਾਈਕਲ ਸਕਵਾਇਰ ਵਿਊ' ਨੇ ਹੋਬੋਕੇਨ ਦੇ ਮੇਅਰ ਰਵੀ ਭੱਲਾ ਦੀ ਇਕ ਤਸਵੀਰ ਪ੍ਰਕਾਸ਼ਿਕ ਕੀਤੀ ਹੈ, ਜੋ ਕਾਮੇਡੀ ਫਿਲਮ 'ਦ ਡਿਕਟੇਟਰ' 'ਚ ਬ੍ਰਿਤਾਨਵੀ ਅਭਿਨੇਤਾ ਸਾਸ਼ਾ ਬੈਰਨ ਕੋਹੇਨ ਵਲੋਂ ਨਿਭਾਏ ਮੁੱਖ ਕਿਰਦਾਰ ਨਾਲ ਮਿਲਦੀ ਜੁਲਦੀ ਸੀ। ਇਹ ਤਸਵੀਰ 'ਰਵੀ ਭੱਲਾ ਗੋਜ਼ ਟੂ ਦ ਮੈਟਰੇਸੇਸ... ਫਾਰ ਹਿਜ਼ ਟੈਕਸ ਇਨਕ੍ਰੀਜ਼ਸ' ਹੈਡਿੰਗ ਨਾਲ ਛਪੇ ਲੇਖ ਦਾ ਹਿੱਸਾ ਸੀ। ਇਸ 'ਚ ਭੱਲਾ 'ਤੇ ਨਗਰ ਪ੍ਰੀਸ਼ਦ 'ਚ ਮਨਜ਼ੂਰੀ ਨਹੀਂ ਮਿਲਣ ਦੇ ਬਾਵਜੂਦ 'ਫਿਰ ਤੋਂ ਕਰ ਵਧਾਉਣ ਲਈ ਆਪਣੇ ਸਾਰੇ ਅਧਿਕਾਰੀ ਦੀ ਵਰਤੋਂ ਕਰਨ' ਦਾ ਦੋਸ਼ ਲਾਇਆ ਗਿਆ ਹੈ। ਵੈੱਬਸਾਈਟ ਦੇ ਮੁਤਾਬਕ ਭੱਲਾ ਨੇ ਤਿੰਨ ਫੀਸਦੀ ਟੈਕਸ ਵਾਧਾ ਕਰਨ ਦਾ ਪ੍ਰਸਤਾਵ ਦਿੱਤਾ ਸੀ ਪਰ ਪ੍ਰੀਸ਼ਦ ਨੇ ਇਸ ਨੂੰ ਘਟਾ ਕੇ ਇਕ ਫੀਸਦੀ ਕਰ ਦਿੱਤਾ। ਲੇਖ 'ਚ ਕਿਹਾ ਗਿਆ ਹੈ ਕਿ ਹੁਣ ਮੇਅਰ ਦਫਤਰ ਇਸ ਟੈਕਸ ਕਟੌਤੀ ਨੂੰ ਵਾਪਸ ਲੈਣ ਲਈ ਦਬਾਅ ਪਾ ਰਿਹਾ ਹੈ। ਸਿੱਖ ਵਰਕਰਾਂ ਨੇ ਇਸ ਤਸਵੀਰ ਨੂੰ ਨਸਲੀ ਦੱਸਦੇ ਹੋਏ ਇਸ ਦੀ ਨਿੰਦਾ ਕੀਤੀ ਹੈ।
ਭਾਈਚਾਰੇ ਦੇ ਬੁਲਾਰਨ ਤੇ ਸਮਾਜਿਕ ਵਰਕਰ ਸਿਮਰਨਜੀਤ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਰਵੀ ਭੱਲਾ ਅਮਰੀਕੀ ਇਤਿਹਾਸ 'ਚ ਮੇਅਰ ਦੇ ਤੌਰ 'ਤੇ ਚੁਣੇ ਜਾਣ ਵਾਲੇ ਪਹਿਲੇ ਸਿੱਖ ਹਨ। ਉਨ੍ਹਾਂ ਨੂੰ ਨਸਲੀ ਸ਼ਬਦ ਕਹੇ ਜਾ ਰਹੇ ਹਨ, ਲੋਕ ਉਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਹਨ ਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੁਣ ਕਿਸੇ ਨੇ ਉਨ੍ਹਾਂ ਦੀ ਤਸਵੀਰ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਅਰਬ ਦਾ ਤਾਨਾਸ਼ਾਹ ਦੱਸਿਆ ਹੈ। ਇਹ ਨਸਲੀ ਹੈ ਤੇ ਗਲਤ ਹੈ।
ਸ਼ੀ ਦਾ ਟਰੰਪ 'ਤੇ ਹਮਲਾ: ਕਿਸੇ ਇਕ ਸਭਿਅਤਾ ਨੂੰ ਬਿਹਤਰ ਸਮਝਣਾ ਮੂਰਖਤਾਪੂਰਨ
NEXT STORY