ਨਿਊਯਾਰਕ— ਡਚੇਜ ਕਾਊਂਟੀ 'ਚ ਸ਼ਨੀਵਾਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਉੱਥੇ ਹੀ 3 ਵਿਅਕਤੀ ਜ਼ਖਮੀ ਹਨ ਜਦ ਕਿ ਇਕ ਅਜੇ ਲਾਪਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸੇਸਨਾ 303 ਏਅਰਕ੍ਰਾਫਟ ਆਰੈਂਜ ਏਅਰਪੋਰਟ ਤੋਂ ਰਵਾਨਾ ਹੋਇਆ ਸੀ। ਜਹਾਜ਼ ਲਾਗੈਨਗੇਵਿਲੇ ਦੇ ਸਕਾਈ ਏਕ੍ਰੇਸ 'ਚ ਤੇਲ ਭਰਾਉਣ ਲਈ ਰੁਕਿਆ ਸੀ।
ਇਸ ਦੇ ਬਾਅਦ ਸਕਾਈ ਏਕ੍ਰੇਸ ਤੋਂ ਫਾਰਮਿੰਗਡੇਲਜਾ ਜਾਣ ਦੌਰਾਨ ਜਹਾਜ਼ 4.15 ਵਜੇ ਇਕ ਘਰ ਨਾਲ ਟਕਰਾਅ ਗਿਆ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਨੇ ਕਿਹਾ ਕਿ ਜਹਾਜ਼ 'ਚ 3 ਵਿਅਕਤੀ ਸਵਾਰ ਸਨ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹਨ। ਦੁਰਘਟਨਾ ਸਮੇਂ ਘਰ 'ਚ ਵੀ 3 ਲੋਕ ਸਨ। ਘਰ 'ਚ ਮੌਜੂਦ 2 ਮੈਂਬਰ ਜ਼ਖਮੀ ਹਨ ਜਦਕਿ ਇਕ ਅਜੇ ਲਾਪਤਾ ਹੈ । ਘਰ ਅੱਗ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਨੈਸ਼ਨਲ ਟ੍ਰਾਂਸਪੋਰਟ ਸੇਫਟੀ ਬੋਰਡ ਅਤੇ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਮਿਲ ਕੇ ਹਾਦਸੇ ਦੀ ਜਾਂਚ ਸ਼ੁਰੂ ਕਰਨਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਮਰੀਕਾ ਦੇ ਫਿਲਾਡੇਲਫੀਆ ਦੇ ਪੈਂਸਿਲਵੇਨਿਆ 'ਚ ਇਕ ਛੋਟਾ ਜਹਾਜ਼ ਘਰ ਨਾਲ ਟਕਰਾ ਗਿਆ ਸੀ। ਹਾਦਸੇ 'ਚ ਜਹਾਜ਼ ਸਵਾਰ ਭਾਰਤੀ ਮੂਲ ਦੇ ਡਾਕਟਰ ਜੋੜੇ ਅਤੇ ਉਨ੍ਹਾਂ ਦੀ 19 ਸਾਲਾ ਧੀ ਦੀ ਮੌਤ ਹੋ ਗਈ ਸੀ।
ਕਾਬੁਲ : ਵਿਆਹ ਸਮਾਰੋਹ 'ਚ ਧਮਾਕਾ, ਹੁਣ ਤੱਕ 63 ਲੋਕਾਂ ਦੀ ਮੌਤ ਤੇ 182 ਜ਼ਖਮੀ
NEXT STORY