ਮਾਸਕੋ - ਅਮਰੀਕਾ ’ਚ ਨਿੳੂਯਾਰਕ ਪੁਲਸ ਨੇ ਸ਼ੁੱਕਰਵਾਰ ਨੂੰ ਕਵੀਂਸ ਬਾਰੋ ਇਲਾਕੇ ’ਚੋਂ ਅੱਤਵਾਦੀ ਸੰਗਠਨ ਇਸਲਾਮਕ ਸਟੇਟ (ਆਈ. ਐੱਸ.) ਦੇ ਨਾਂ ’ਤੇ ਅੱਤਵਾਦੀ ਹਮਲਾ ਰੱਚਣ ਦੀ ਸਾਜਿਸ਼ ਰੱਚਣ ਦੇ ਦੋਸ਼ ’ਚ 19 ਸਾਲਾ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ। ਸੀ. ਐੱਨ. ਐੱਨ. ਮੀਡੀਆ ਮੁਤਾਬਕ ਸ਼ੱਕੀ ਦਾ ਜਨਮ ਪਾਕਿਸਤਾਨ ’ਚ ਹੋਇਆ ਸੀ।
ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ ਉਹ ਆਈ. ਐੱਸ. ਦੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ ਅਤੇ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਸੀ। ਨਿਆਂ ਵਿਭਾਗ ਦੇ ਬੁਲਾਰ ਨੇ ਵੀਰਵਾਰ ਨੂੰ ਆਖਿਆ ਕਿ ਰਾਸ਼ਟਰੀ ਸੁਰੱਖਿਆ ਜਾਂਚ ਦੇ ਤਹਿਤ ਨਿੳੂਯਾਰਕ ’ਚੋਂ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ। ਜ਼ਿਆਦਾ ਜਾਣਕਾਰੀ ਸਹੀ ਪੁਸ਼ਟੀ ਹੋਣ ਤੋਂ ਬਾਅਦ ਦਿੱਤੀ ਜਾਵੇਗੀ।
‘ਟਰੰਪ ਦੀ ਪਹਿਰੇਦਾਰ’ ਦੇ ਨਾਂ ਨਾਲ ਮਸ਼ਹੂਰ ਅਧਿਕਾਰੀ ਨੂੰ ਇਸ ਕਾਰਨ ਦੇਣਾ ਪਿਆ ਅਸਤੀਫਾ
NEXT STORY