ਵਾਸ਼ਿੰਗਟਨ(ਭਾਸ਼ਾ)— ਫੇਸਬੁੱਕ, ਇੰਸਟਾਗ੍ਰਾਮ ਅਤੇ ਸਨੈਪਚੈਟ ਦੀ ਖੋਜ ਤੋਂ ਬਹੁਤ ਪਹਿਲਾਂ ਅਮਰੀਕਾ ਦੀ ਦੱਖਣੀ ਅਪਾਲਾਚੀਆ ਪਹਾੜੀਆਂ ਦੀ ਮਿਸੀਸਿੱਪੀ ਮਾਊਂਡ 'ਤੇ ਸ਼ੁਰੂਆਤੀ ਸੱੱਭਿਆਚਾਰਕ ਦੇ ਲੋਕ ਆਪਸ 'ਚ ਜੁੜੇ ਰਹਿਣ ਲਈ ਆਧੁਨਿਕ ਸੋਸ਼ਲ ਮੀਡੀਆ ਨਾਲ ਮਿਲਦੇ-ਜੁਲਦੇ ਖੇਤਰੀ ਨੈੱਟਵਰਕ ਦੀ ਮਦਦ ਲੈਂਦੇ ਸਨ। ਇਕ ਅਧਿਐਨ 'ਚ ਇਹ ਗੱਲ ਕਹੀ ਗਈ।
ਰਸਾਲੇ 'ਪ੍ਰਸੀਡਿੰਗਸ ਆਫ ਦਿ ਨੈਸ਼ਨਲ ਅਕਾਦਮੀ ਆਫ ਸਾਇੰਸਜ਼' 'ਚ ਛਪੇ ਅਧਿਐਨ ਦੇ ਨਤੀਜੇ ਮੁਤਾਬਕ ਆਮ ਲੋਕਾਂ ਵਿਚਾਲੇ ਮਜ਼ਬੂਤ ਸਮਾਜਿਕ ਸਬੰਧਾਂ ਨੇ ਹਮੇਸ਼ਾ ਤੋਂ ਹੀ ਨੇਤਾਵਾਂ ਅਤੇ ਸੱਤਾਧਾਰੀ ਵਰਗਾਂ ਦੀਆਂ ਬੇਯਕੀਨੀਆਂ ਤੋਂ ਰੱਖਿਆ ਲਈ ਸਮਾਜ ਦੀ ਮਦਦ ਕਰਨ 'ਚ ਅਹਿਮ ਭੁਮਿਕਾ ਨਿਭਾਈ ਹੈ। ਅਮਰੀਕਾ ਦੇ ਵਾਸ਼ਿੰਗਟਨ ਯੂਨੀਵਰਸਿਟੀ ਦੇ ਬੁਲਾਰੇ ਜੈਕਬ ਲੂਲੇਵਿਕ ਨੇ ਕਿਹਾ ਕਿ ਜਿਸ ਤਰ੍ਹਾਂ ਫੇਸਬੁੱਕ ਤੇ ਟਵਿਟਰ ਵਰਗੇ ਮੰਚਾਂ 'ਤੇ ਸਾਡਾ 'ਫ੍ਰੈਂਡ' ਅਤੇ 'ਫਾਲੋਅਰ' ਦਾ ਆਪਣਾ ਨੈੱਟਵਰਕ ਹੈ, ਉੱਤਰੀ ਅਮਰੀਕਾ 'ਚ 1200 ਤੋਂ 350 ਈਸਵੀ ਪੂਰਵ ਦੇ ਭਾਈਚਾਰਿਆਂ ਕੋਲ ਸੂਚਨਾਵਾਂ ਸਾਂਝੀਆਂ ਕਰਨ ਦਾ ਆਪਣਾ ਨੈੱਟਵਰਕ ਸੀ।
ਬੱਚਿਆਂ 'ਚ ਅਸਥਮਾ ਦੇ ਖਤਰੇ ਨੂੰ ਵਧਾ ਸਕਦੈ ਬ੍ਰੈਸਟ ਪੰਪ
NEXT STORY