ਮਾਸਕੋ(ਬਿਊਰੋ)— ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵੈਸੇ ਤਾਂ ਆਪਣੀ ਫਿੱਟਨੈਸ ਅਤੇ ਸਖਤ ਰਵੱਈਏ ਕਾਰਨ ਮਸ਼ਹੂਰ ਹਨ ਪਰ ਪੁਤਿਨ ਦੇ ਬਾਰੇ ਵਿਚ ਇਕ ਹੋਰ ਗੱਲ ਮਸ਼ਹੂਰ ਹੈ ਕਿ ਉਹ ਡੌਗ ਲਵਰ ਹਨ। ਸ਼ਾਇਦ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਤੁਰਕਮੇਨੀਸਤਾਨ ਦੇ ਨੇਤਾ ਨੇ ਪੁਤਿਨ ਨੂੰ ਡੌਗ ਤੋਹਫੇ ਵਿਚ ਦਿੱਤਾ ਹੈ। ਪੁਤਿਨ ਨੇ 7 ਅਕਤੂਬਰ ਨੂੰ ਹੀ ਆਪਣਾ 65ਵਾਂ ਜਨਮਦਿਨ ਮਨਾਇਆ ਹੈ। ਸੋਸ਼ੀ ਵਿਚ ਤੁਰਕਮੇਨੀਸਤਾਨ ਦੇ ਨੇਤਾ ਨਾਲ ਬੈਠਕ ਦੌਰਾਨ ਉਨ੍ਹਾਂ ਨੂੰ ਇਹ ਤੋਹਫਾ ਦਿੱਤਾ ਗਿਆ। ਪੁਤਿਨ ਨੇ ਇਸ ਡੌਗ ਦਾ ਨਾਮ 'ਵਰਨੀ' ਜਾਂ 'ਫੇਥਫੁੱਲ' ਰੱਖਿਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਕਿ ਪੁਤਿਨ ਨੂੰ ਡੌਗ ਗਿਫਟ ਵਿਚ ਮਿਲਿਆ ਹੋਵੇ। ਇਸ ਤੋਂ ਪਹਿਲਾਂ ਵੀ ਜਾਪਾਨ ਅਤੇ ਬੁਲਗੇਰੀਆ ਦੇ ਨੇਤਾ ਨੇ ਵੀ ਡੌਗ ਗਿਫਟ ਕੀਤਾ ਸੀ ਪਰ ਪੁਤਿਨ ਦਾ ਸਭ ਤੋਂ ਪਸੰਦੀਦਾ ਬਲੈਕ ਲੈਬਰਾਡਾਰ ਹੈ। ਜੋ ਉਨ੍ਹਾਂ ਨੂੰ ਰੂਸ ਦੇ ਡਿਫੈਂਸ ਮਿਨੀਸਟਰ ਸਰਗੇਈ ਸ਼ੋਇਗੁ ਨੇ ਦਿੱਤਾ ਸੀ। ਪੁਤਿਨ ਇਸ ਤੋਂ ਪਹਿਲਾਂ ਇਕ ਵਾਰ ਕਹਿ ਚੁੱਕੇ ਹਨ ਕਿ ਜਦੋਂ ਮੇਰਾ ਮੂਡ ਖ਼ਰਾਬ ਹੁੰਦਾ ਹੈ, ਉਦੋਂ ਮੈਂ ਆਪਣੇ ਡੌਗ ਕੋਨੀ ਨਾਲ ਗੱਲ ਕਰਦਾ ਹਾਂ। ਕੋਨੀ ਨੇ ਇਕ ਵਾਰ ਜਰਮਨੀ ਦੀ ਚਾਂਸਲਰ ਅੰਜੇਲਾ ਮਰਕੇਲ ਨੂੰ ਡਰਾ ਦਿੱਤਾ ਸੀ। 2007 ਵਿਚ ਰੂਸ ਵਿਚ ਬੈਠਕ ਦੌਰਾਨ ਉਹ ਸਿੱਧਾ ਉਨ੍ਹਾਂ ਕੋਲ ਆ ਗਈ ਸੀ, ਜਿਸ ਨਾਲ ਉਹ ਕਾਫ਼ੀ ਡਰ ਗਈ ਸੀ। ਇਸ ਘਟਨਾ ਤੋਂ ਬਾਅਦ ਪੁਤਿਨ ਨੇ ਇਕ ਮੈਗਜ਼ੀਨ ਨੂੰ ਇੰਟਰਵਿਊ ਦੇ ਕੇ ਦੱਸਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਡੌਗ ਪਸੰਦ ਨਹੀਂ ਹੈ, ਮੈਂ ਉਨ੍ਹਾਂ ਤੋਂ ਇਸ ਲਈ ਮੁਆਫੀ ਵੀ ਮੰਗੀ ਸੀ। ਹਾਲਾਂਕਿ ਜਰਮਨ ਮੀਡੀਆ ਨੇ ਪੁਤਿਨ ਉੱਤੇ ਇਲਜ਼ਾਮ ਲਗਾਇਆ ਸੀ ਕਿ ਇਹ ਜਾਣ-ਬੂੱਝ ਕੇ ਕੀਤਾ ਗਿਆ ਸੀ।
ਇਕ ਹੋਰ ਪਾਕਿਸਤਾਨੀ ਔਰਤ ਲਈ ਵੀਜ਼ਾ ਜਾਰੀ ਕਰੇਗੀ ਸੁਸ਼ਮਾ ਸਵਰਾਜ
NEXT STORY