ਰਾਡਾਈਜ਼— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ ਨੂੰ ਉੱਤਰੀ ਕੈਲੀਫੋਰਨੀਆ ਜਾਣਗੇ, ਜਿਥੇ ਜੰਗਲਾਂ 'ਚ ਲੱਗੀ ਅੱਗ ਕਾਰਨ ਪਿਛਲੇ 100 ਸਾਲਾਂ 'ਚ ਸਭ ਤੋਂ ਭਿਆਨਕ ਤਬਾਹੀ ਹੋਈ ਹੈ। ਉਥੇ ਹੀ ਲਾਪਤਾ ਲੋਕਾਂ ਦੀ ਗਿਣਤੀ ਵਧਣ ਨੂੰ ਲੈ ਕੇ ਸ਼ੱਕ ਵਾਲੀ ਸਥਿਤੀ ਬਣੀ ਹੋਈ ਹੈ।
ਪ੍ਰਸ਼ਾਸਨ ਨੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 71 ਹੋਣ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਉਹ 1,011 ਲੋਕਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸਲ 'ਚ ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ 'ਚੋਂ ਸਾਰੇ ਲੋਕ ਲਾਪਤਾ ਨਹੀਂ ਹੋ ਸਕਦੇ ਹਨ। ਕੈਲੀਫੋਰਨੀਆ ਦੇ 2 ਸਾਬਕਾ ਗਵਰਨਰ, ਜੋ ਕਿ ਡੈਮੋਕ੍ਰੇਟਿਕ ਤੇ ਟਰੰਪ ਵਿਰੋਧੀ ਹਨ, ਸ਼ਨੀਵਾਰ ਨੂੰ ਟਰੰਪ ਨਾਲ ਹਾਲਾਤਾਂ ਦਾ ਜਾਇਜ਼ਾ ਲੈਣ ਜਾਣਗੇ। ਗਵਰਨਰ ਜੈਰੀ ਬ੍ਰਾਊਨ ਨੇ ਟਰੰਪ ਦੇ ਦੌਰੇ ਦਾ ਸਵਾਗਤ ਕੀਤਾ ਹੈ। ਪੈਰਾਡਾਈਜ਼ ਸ਼ਹਿਰ 'ਚ 8 ਨਵੰਬਰ ਨੂੰ ਅੱਗ ਲੱਗੀ ਸੀ, ਜਿਸ 'ਚ 9,800 ਤੋਂ ਜ਼ਿਆਦਾ ਮਕਾਨ ਨੁਕਸਾਨੇ ਗਏ ਤੇ 52,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ।
ਸਾਊਦੀ ਔਰਤਾਂ ਨੇ ਬੁਰਕੇ ਨੂੰ ਲੈ ਕੇ ਟਵਿਟਰ ਰਾਹੀਂ ਕੱਢਿਆ ਗੁੱਸਾ
NEXT STORY