ਥਿੰਫੂ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭੂਟਾਨ ਵਿੱਚ ਆਯੋਜਿਤ ਗਲੋਬਲ ਸ਼ਾਂਤੀ ਪ੍ਰਾਰਥਨਾ ਉਤਸਵ ਦੌਰਾਨ 'ਕਾਲਚੱਕਰ ਐਮਪਾਵਰਮੈਂਟ' ਸਮਾਰੋਹ ਦਾ ਉਦਘਾਟਨ ਕੀਤਾ। ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯੇਲ ਵਾਂਗਚੁੱਕ ਅਤੇ ਸਾਬਕਾ ਰਾਜਾ ਜਿਗਮੇ ਸਿੰਗਯੇ ਵਾਂਗਚੁੱਕ ਵੀ ਇਸ ਮੌਕੇ 'ਤੇ ਮੌਜੂਦ ਸਨ। ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, "ਮੈਨੂੰ ਭੂਟਾਨ ਦੇ ਮਹਾਮਹਿਮ ਰਾਜਾ ਜਿਗਮੇ ਖੇਸਰ ਨਾਮਗਯੇਲ ਵਾਂਗਚੁੱਕ ਅਤੇ ਮਹਾਮਹਿਮ ਚੌਥੇ ਡ੍ਰੁਕ ਗਿਆਲਪੋ ਜਿਗਮੇ ਸਿੰਗਯੇ ਵਾਂਗਚੁੱਕ ਦੇ ਨਾਲ 'ਕਾਲਚੱਕਰ ਐਮਪਾਵਰਮੈਂਟ' ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।"

ਉਨ੍ਹਾਂ ਕਿਹਾ ਕਿ ਜੇ ਖੇਨਪੋ (ਭੂਟਾਨ ਦੇ ਸਭ ਤੋਂ ਉੱਚ ਬੋਧੀ ਧਾਰਮਿਕ ਆਗੂ) ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਰੋਹ ਨੇ ਇਸਨੂੰ ਹੋਰ ਵੀ ਖਾਸ ਬਣਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, "ਇਹ ਇੱਕ ਮਹੱਤਵਪੂਰਨ ਰਸਮ ਹੈ ਜੋ ਦੁਨੀਆ ਭਰ ਦੇ ਬੋਧੀ ਭਾਈਚਾਰੇ ਲਈ ਬਹੁਤ ਜ਼ਿਆਦਾ ਸੱਭਿਆਚਾਰਕ ਮਹੱਤਵ ਰੱਖਦੀ ਹੈ। 'ਕਾਲਚੱਕਰ ਐਮਪਾਵਰਮੈਂਟ' ਚੱਲ ਰਹੇ ਗਲੋਬਲ ਸ਼ਾਂਤੀ ਪ੍ਰਾਰਥਨਾ ਉਤਸਵ ਦਾ ਹਿੱਸਾ ਹੈ, ਜਿਸ ਨੇ ਭੂਟਾਨ ਵਿੱਚ ਬੋਧੀ ਸ਼ਰਧਾਲੂਆਂ ਅਤੇ ਵਿਦਵਾਨਾਂ ਨੂੰ ਇਕੱਠੇ ਕੀਤਾ ਹੈ।"
5 ਦਸੰਬਰ ਨੂੰ ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਪੁਤਿਨ, ਵਪਾਰ, ਊਰਜਾ ਤੇ ਰੱਖਿਆ ਸਬੰਧਾਂ ਨੂੰ ਮਿਲੇਗਾ ਹੁਲਾਰਾ
NEXT STORY