ਲੰਡਨ— ਰਾਣੀ ਐਲੀਜ਼ਾਬੈੱਥ ਦੂਜੀ ਦੇ ਪਤੀ ਤੇ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ (97) ਨੇ ਇਕ ਕਾਰ ਹਾਦਸੇ ਦੇ 22 ਦਿਨ ਬਾਅਦ ਆਪਣਾ ਡ੍ਰਾਈਵਿੰਗ ਲਾਈਸੰਸ ਸਰੰਡਰ ਕਰ ਦਿੱਤਾ ਹੈ। ਬਕਿੰਘਮ ਪੈਲੇਸ ਵਲੋਂ ਇਕ ਬਿਆਨ 'ਚ ਕਿਹਾ ਗਿਆ ਕਿ ਫਿਲਿਪ ਨੇ ਸ਼ਨੀਵਾਰ ਨੂੰ ਇਹ ਫੈਸਲਾ ਲਿਆ।
ਘਟਨਾ ਤੋਂ ਬਾਅਦ ਪ੍ਰਿੰਸ ਦੀ ਉਮਰ ਤੇ ਡ੍ਰਾਈਵਿੰਗ ਲਾਈਸੰਸ ਨੂੰ ਲੈ ਕੇ ਮੀਡੀਆ 'ਚ ਨਿੰਦਾ ਹੋ ਰਹੀ ਸੀ। ਬ੍ਰਿਟੇਨ 'ਚ ਡ੍ਰਾਈਵਿੰਗ ਦੀ ਉਮਰ ਤੈਅ ਕਰਨ ਦਾ ਕਾਨੂੰਨ ਨਹੀਂ ਹੈ ਪਰ 70 ਸਾਲ ਤੋਂ ਬਾਅਦ ਹਰ ਤਿੰਨ ਸਾਲਾਂ 'ਚ ਲਾਈਸੰਸ ਰੀਨਿਊ ਕਰਵਾਉਣਾ ਪੈਂਦਾ ਹੈ।
ਜਹਾਜ਼ਾਂ ਦੀ ਟੱਕਰ ਤੋਂ ਬਾਅਦ ਮਲੇਸ਼ੀਆ-ਸਿੰਗਾਪੁਰ ਵਿਚ ਤਣਾਅ ਵਧਿਆ
NEXT STORY