ਨਿਊਯਾਰਕ — ਪੁਲਿਤਜ਼ਰ ਅਵਾਰਡ ਜੇਤੂ ਲੇਖਕ ਅਤੇ ਕਾਮੇਡੀਅਨ ਰਸੇਲ ਬੇਕਰ ਦਾ 93 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਨਿਊਜ਼ ਏਜੰਸੀ ਏ. ਪੀ. ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਰਸੇਲ ਨੂੰ ਨਿਊਯਾਰਕ ਟਾਈਮਜ਼ ਲਈ ਲਿਖੇ ਗਏ ਕਾਲਮਾਂ ਲਈ ਜਾਣਿਆ ਜਾਂਦਾ ਹੈ। ਬੇਕਰ ਨਿਊਯਾਰਕ ਟਾਈਮਜ਼ ਲਈ ਆਬਜ਼ਰਵਰ ਕਾਲਮ ਲਿੱਖਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਨਿਊਯਾਰਕ ਟਾਈਮਜ਼ ਲਈ 'ਮਾਸਟਰਪੀਸ ਥੀਏਟਰ' ਨੂੰ ਹੋਸਟ ਕੀਤਾ ਸੀ ਜੋ ਅੱਜ ਤੱਕ ਲੋਕਾਂ 'ਚ ਕਾਫੀ ਮਸ਼ਹੂਰ ਹੈ। ਬੇਕਰ ਨੂੰ ਸਾਲ 1982 'ਚ ਪੁਲਿਤਜ਼ਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 21 ਜਨਵਰੀ ਨੂੰ ਉਨ੍ਹਾਂ ਦਾ ਦਿਹਾਂਤ ਵਰਜ਼ੀਨੀਆ ਦੇ ਲੀਸਬਰਗ ਸਥਿਤ ਉਨ੍ਹਾਂ ਦੇ ਘਰ 'ਚ ਹੋਇਆ।
ਰਸੇਲ ਨੇ ਆਪਣੀ ਸਵੈ-ਜੀਵਨੀ 'ਗ੍ਰੋਇੰਗ ਅਪ' ਲਿੱਖੀ ਸੀ ਅਤੇ ਇਹ ਇਕ ਬੈਸਟ ਸੈਲਰ ਸਾਬਤ ਹੋਈ। ਉਨ੍ਹਾਂ ਦੇ ਇਸ ਮੈਮੋਇਰ ਲਈ ਉਨ੍ਹਾਂ ਨੂੰ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਪੁੱਤਰ ਐਲਨ ਬੇਕਰ ਨੇ ਦੱਸਿਆ ਹੈ ਕਿ ਰਸੇਲ ਡਿੱਗ ਗਏ ਸਨ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਦੀ ਸਿਹਤ ਵਿਗੜਦੀ ਗਈ। ਰਸੇਲ 36 ਸਾਲਾਂ ਤੋਂ ਲੇਖਨ ਦੀ ਖੇਤਰ 'ਚ ਸਰਗਰਮ ਸਨ ਅਤੇ ਉਨ੍ਹਾਂ ਨੂੰ ਲੋਕਾਂ ਨੂੰ ਆਪਣੀ ਲੇਖਨੀ ਦੇ ਜ਼ਰੀਏ ਹਸਾਉਣ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ। ਬੇਕਰ ਕਾਫੀ ਸੌਖੇ ਸ਼ਬਦਾਂ 'ਚ ਮਜ਼ਾਕੀਆ ਗੱਲ ਕਹਿਣ ਲਈ ਮਸ਼ਹੂਰ ਸਨ। ਰਸੇਲ ਦੇ 10 ਕਾਲਮਸ ਨੂੰ ਪੁਲਿਤਜ਼ਰ ਕਮੇਟੀ ਵੱਲੋਂ ਟੈਸਟ ਕੀਤਾ ਗਿਆ ਸੀ।
ਇਨ੍ਹਾਂ ਕਾਲਮਾਂ ਦੇ ਜ਼ਰੀਏ ਰਸੇਲ ਦੇ ਸ਼ੌਕ ਅਤੇ ਲੇਖਨ ਦੇ ਖੇਤਰ 'ਚ ਉਨ੍ਹਾਂ ਦੀਆਂ ਵਿਵਧਾਤਾਵਾਂ ਦੇ ਬਾਰੇ 'ਚ ਪੱਤਾ ਲੱਗਾ। ਰਸੇਲ ਨੇ ਟੈਕਸ 'ਚ ਸੁਧਾਰ ਤੋਂ ਲੈ ਕੇ ਇਕੱਲੇਪਨ, ਮੌਤ, ਡਰ, ਆਰਟੀਸਟ ਨਾਰਮਨ ਰਾਕਵੇਲ ਅਤੇ ਇਸ ਤਰ੍ਹਾਂ ਦੇ ਕਦੇ ਗੰਭੀਰ ਤਾਂ ਤਾਂ ਕਦੇ ਮਜ਼ਾਕੀਆ ਕਾਲਮਸ ਨੂੰ ਲਿੱਖਿਆ। ਵਾਸ਼ਿੰਗਟਨ ਪੋਸਟ ਮੁਤਾਬਕ ਰਸੇਲ ਨੇ ਉਸ ਸਾਧਾਰਨ ਜ਼ਿੰਦਗੀ ਨੂੰ ਕਾਗਜ਼ 'ਤੇ ਉਤਾਰਿਆ ਸੀ ਜੋ ਸਾਧਾਰਨ ਲੋਕਾਂ ਵੱਲੋਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਦੇ ਵੀ ਕੋਈ ਵੀ ਕਾਲਮ ਦੁਬਾਰਾ ਨਹੀਂ ਲਿੱਖਿਆ। ਉਹ ਅਕਸਰ ਆਪਣੇ ਲਿੱਖੇ ਹੋਏ ਕਾਲਮਾਂ ਨੂੰ ਲੈ ਕੇ ਉਲਝਣ ਮਹਿਸੂਸ ਕਰਿਆ ਕਰਦੇ ਸਨ।
ਬਲਾਤਕਾਰ ਦੀ ਸ਼ਿਕਾਇਤ ਤੋਂ ਬਾਅਦ ਪੈਰਿਸ 'ਚ ਗ੍ਰਿਫਤਾਰ ਕ੍ਰਿਸ ਬ੍ਰਾਊਨ ਰਿਹਾਅ
NEXT STORY