ਨਿਊਯਾਰਕ, (ਰਾਜ ਗੋਗਨਾ)— ਕੈਲੀਫੋਰਨੀਆ ਸੂਬੇ ਦੇ ਫਰਿਜ਼ਨੋ ਨੇੜਲੇ ਸ਼ਹਿਰ ਮਡੇਰੇ 'ਚ ਰਹਿਣ ਵਾਲੇ ਪੰਜਾਬੀ ਮੂਲ ਦੇ ਇਕ ਟਰੱਕ ਡਰਾਈਵਰ ਦਰਸ਼ਨ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਦਾ ਪਿਛੋਕੜ ਪੰਜਾਬ ਦੇ ਪਿੰਡ ਦੌਧਰ ਨਾਲ ਦੱਸਿਆ ਜਾਂਦਾ ਹੈ। ਦਰਸ਼ਨ ਸਿੰਘ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ 'ਚ ਟਰੱਕ ਚਲਾ ਰਹੇ ਸਨ ਅਤੇ ਬੀਤੇ ਦਿਨ ਨਿਊਯਾਰਕ ਤੋਂ ਵਾਪਸੀ ਸਮੇਂ ਸੜਕ ਦੁਰਘਟਨਾ 'ਚ ਉਨ੍ਹਾਂ ਦੀ ਮੌਤ ਹੋ ਗਈ।
ਦਰਸ਼ਨ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਆਪਣੇ ਪਿੱਛੇ ਧੀ-ਪੁੱਤ ਅਤੇ ਪਤਨੀ ਨੂੰ ਛੱਡ ਗਏ ਹਨ। ਉਨ੍ਹਾਂ ਦੀ ਅਚਨਚੇਤ ਮੌਤ ਕਾਰਨ ਫਰਿਜ਼ਨੋ ਕੈਲੀਫੋਰਨੀਆ ਦੇ ਏਰੀਏ ਦਾ ਪੂਰਾ ਪੰਜਾਬੀ ਭਾਈਚਾਰਾ ਸੋਗ ਵਿੱਚ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਓਟਾਵਾ ਸ਼ਹਿਰ ਨੇੜੇ ਫਰੀਵੇਅ 35 'ਤੇ ਸ਼ਨੀਵਾਰ ਸਵੇਰੇ ਤਕਰੀਬਨ 5 ਵਜੇ ਸਫਰ ਕਰ ਰਿਹਾ ਸੀ। ਇੱਥੇ ਪਹਿਲਾਂ ਹੀ ਇਕ ਸੜਕ ਹਾਦਸਾ ਵਾਪਰਿਆ ਹੋਇਆ ਸੀ ਅਤੇ ਅਚਾਨਕ ਉਸ ਦਾ ਟਰੱਕ ਵੀ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਇਕ ਵਾਹਨ ਨਾਲ ਟਕਰਾਅ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਬ੍ਰੈਨ ਡੈੱਡ ਤੋਂ ਬਾਅਦ ਮਰੀਜ਼ ਨੂੰ ਆਇਆ ਹੋਸ਼, ਡਾਕਟਰ ਵੀ ਹੈਰਾਨ
NEXT STORY