ਫਰਿਜਨੋ, (ਨੀਟਾ ਮਾਛੀਕੇ)— ਸਥਾਨਕ ਵੁੱਡਵੁਰਡ ਪਾਰਕ ਵਿੱਚ ਲੰਘੇ ਐਤਵਾਰ ਮੈਕਸੀਕਨ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖ 'ਕੇ-5-ਕੇ ਰੇਸ' ਕਰਵਾਈ ਗਈ। ਇਸ ਰੇਸ ਵਿੱਚ ਵੱਡੀ ਗਿਣਤੀ 'ਚ ਸਾਰੇ ਕੈਲੇਫੋਰਨੀਆ ਤੋਂ ਦੌੜਾਕਾਂ ਨੇ ਹਿੱਸਾ ਲਿਆ। ਇਸ ਮੌਕੇ ਹੋਈ ਇੱਕ ਮੀਲ ਮੈਰਾਥਾਨ ਦੌੜ ਵਿੱਚ ਫਰਿਜ਼ਨੋ ਨਿਵਾਸੀ ਦੋ ਪੰਜਾਬੀਆਂ ਨੇ ਵੀ ਭਾਗ ਲਿਆ ਤੇ ਇਸ ਦੌੜ ਵਿੱਚ ਕਮਲਜੀਤ ਸਿੰਘ ਬੈਨੀਪਾਲ ਨੇ ਗੋਲ਼ਡ ਅਤੇ ਹਰਦੀਪ ਸਿੰਘ ਸੰਘੇੜਾ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ।
ਪੱਤਰਕਾਰਾਂ ਨਾਲ ਗੱਲ-ਬਾਤ ਦੌਰਾਨ ਕਮਲਜੀਤ ਬੈਨੀਪਾਲ ਨੇ ਦੱਸਿਆ ਕਿ ਉਨ੍ਹਾਂ ਨੇ 6 ਮਿੰਟ ਵਿੱਚ ਰੇਸ ਪੂਰੀ ਕਰਕੇ ਇੱਕ ਰਿਕਾਰਡ ਬਣਾਇਆ ਤੇ ਦੂਸਰੇ ਪਾਸੇ ਹਰਦੀਪ ਸੰਘੇੜੇ ਨੇ ਇਹ ਰੇਸ ਸਾਢੇ ਛੇ ਮਿੰਟ ਵਿੱਚ ਪੂਰੀ ਕਰ ਕੇ ਚਾਂਦੀ ਦਾ ਮੈਡਲ ਆਪਣੇ ਨਾਮ ਕੀਤਾ। ਇਸ ਤੋਂ ਬਿਨਾਂ ਕਮਲਜੀਤ ਬੈਨੀਪਾਲ ਕੈਲੇਫੋਰਨੀਆ ਦੀਆਂ ਹੋਰ ਵੀ ਬਹੁਤ ਸਾਰੀਆਂ ਮੈਰਾਥਾਨ ਵਿੱਚ ਹਿੱਸਾ ਲੈ ਕੇ ਪੰਜਾਬੀ ਭਾਈਚਾਰੇ ਦਾ ਨਾਮ ਸਟੇਟ ਲੈਵਲ 'ਤੇ ਚਮਕਾ ਚੁੱਕਾ ਹੈ।
ਮੋਦੀ ਨੂੰ ਨੇਪਾਲ ਦੇ ਪੀ.ਐੱਮ. ਨੇ ਤਿੰਨ ਭਾਸ਼ਾਵਾਂ 'ਚ ਦਿੱਤੀ ਵਧਾਈ
NEXT STORY