ਮਾਸਕੋ - ਰੂਸ ਦੀ ਸਾਬਕਾ ਜਿਮਨਾਸਟਿਕ ਅਤੇ ਦੇਸ਼ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਪ੍ਰੇਮਿਕਾ ਕਹੀ ਜਾਣ ਵਾਲੀ ਅਲੀਨਾ ਕਬਾਇਵਾ 2 ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਲਾਪਤਾ ਹੈ। ਉਨ੍ਹਾਂ ਨੂੰ ਸਾਲ 2018 ਵਿਚ ਆਖਰੀ ਵਾਰ ਦੇਖਿਆ ਗਿਆ ਸੀ। ਆਖਿਆ ਜਾਂਦਾ ਹੈ ਕਿ ਅਲੀਨਾ ਉਸ ਵੇਲੇ ਗਰਭਵਤੀ ਸੀ। ਉਨ੍ਹਾਂ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਮਾਸਕੋ ਦੇ ਇਕ ਹਸਪਤਾਲ ਵਿਚ 2 ਬੱਚਿਆਂ ਨੂੰ ਜਨਮ ਦਿੱਤਾ ਸੀ। ਮੰਨਿਆ ਜਾਂਦਾ ਹੈ ਕਿ ਇਹ ਬੱਚੇ ਪੁਤਿਨ ਦੇ ਹਨ। ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਹੀ ਅਲੀਨਾ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਇਸ ਨਾਲ ਉਨ੍ਹਾਂ ਨੂੰ ਲੈ ਕੇ ਰਹੱਸ ਗਹਿਰਾਉਂਦਾ ਜਾ ਰਿਹਾ ਹੈ।
ਪੁਤਿਨ ਦੀ ਯੂਨਾਈਟਡ ਰਸੀਆ ਪਾਰਟੀ ਤੋਂ ਸੰਸਦ ਮੈਂਬਰ ਬਣੀ ਅਲੀਨਾ
ਅਲੀਨਾ ਇਕ ਮਸ਼ਹੂਰ ਅਤੇ ਸਫਲ ਜਿਮਨਾਸਟ ਰਹੀ ਹੈ ਅਤੇ ਉਨ੍ਹਾਂ ਨੇ ਓਲਿੰਪਕ ਵਿਚ 2 ਵਾਰ ਗੋਲਡ ਮੈਡਲ, 14 ਵਿਸ਼ਵ ਚੈਂਪੀਅਨਸ਼ਿਪ ਅਤੇ 25 ਯੂਰਪੀ ਚੈਂਪੀਅਨਸ਼ਿਪ ਜਿੱਤੀਆਂ ਹਨ। ਖੇਡ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਸਿਆਸਤ ਵਿਚ ਸ਼ਾਮਲ ਹੋ ਗਈ ਅਤੇ ਪੁਤਿਨ ਦੀ ਯੂਨਾਈਟਡ ਰਸੀਆ ਪਾਰਟੀ ਤੋਂ ਸੰਸਦ ਮੈਂਬਰ ਬਣੀ। ਦਿ ਸਨ ਦੀ ਰਿਪੋਰਟ ਮੁਤਾਬਕ ਅਲੀਨਾ ਨੇ ਇਕ ਮੈਗਜ਼ੀਨ ਵਿਚ ਅਰਧ-ਨਗਨ ਤਸਵੀਰਾਂ ਖਿੱਚਵਾਈਆਂ ਸਨ ਅਤੇ ਇਕ ਫਿਲਮ ਵਿਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਗਾਇਕੀ ਦੇ ਖੇਤਰ ਵਿਚ ਵੀ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਹਾਲ ਹੀ ਵਿਚ ਨੈਸ਼ਨਲ ਮੀਡੀਆ ਗਰੁੱਪ ਦੇ ਬੌਸ ਦੇ ਰੂਪ ਵਿਚ ਕੰਮ ਕੀਤਾ ਸੀ ਜਿਸ ਕੋਲ ਰੂਸ ਵਿਚ ਨੈੱਟਫਲਿਕਸ ਦਿਖਾਉਣ ਦਾ ਇਕੋਂ-ਇਕ ਅਧਿਕਾਰ ਹੈ।
ਪੁਤਿਨ ਅਤੇ ਅਲੀਨਾ ਵਿਚਾਲੇ ਰੋਮਾਂਸ ਦੀਆਂ ਅਫਵਾਹਾਂ
ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਅਲੀਨਾ ਵਿਚਾਲੇ ਰੋਮਾਂਸ ਦੀਆਂ ਅਫਵਾਹਾਂ ਸਾਲ 2008 ਵਿਚ ਪਹਿਲੀ ਵਾਰ ਸਾਹਮਣੇ ਆਈਆਂ ਸਨ। ਇਸ ਤੋਂ ਪਹਿਲਾਂ 2004 ਵਿਚ ਅਲੀਨਾ ਦਾ ਨਾਂ ਰੂਸੀ ਨੇਤਾ ਡੇਵਿਡ ਮੁਸੇਲਿਆਨੀ ਨਾਲ ਜੁੜਿਆ ਸੀ। ਹਾਲਾਂਕਿ ਇਕ ਸਾਲ ਬਾਅਦ ਹੀ ਦੋਵੇਂ ਅਲੱਗ ਹੋ ਗਏ। ਰੂਸ ਦੀ ਅਖਬਾਰ Moskovsky Korrespondent ਨੇ ਪਹਿਲੀ ਵਾਰ ਖੁਲਾਸਾ ਕੀਤਾ ਸੀ ਕਿ ਪੁਤਿਨ ਅਤੇ ਅਲੀਨਾ ਵਿਚਾਲੇ ਪ੍ਰੇਮ ਸਬੰਧ ਹਨ ਪਰ ਬਾਅਦ ਵਿਚ ਇਸ ਖਬਰ ਦਾ ਖੰਡਨ ਕੀਤਾ ਗਿਆ ਅਤੇ ਅਖਬਾਰ ਨੂੰ ਬੰਦ ਕਰ ਦਿੱਤਾ ਗਿਆ। ਸਾਲ 2015 ਵਿਚ ਅਜਿਹੀ ਅਫਵਾਹ ਉੱਡੀ ਸੀ ਕਿ ਅਲੀਨਾ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਦੇ ਪਿਤਾ ਪੁਤਿਨ ਹਨ। ਇਸ ਖਬਰ ਦਾ ਵੀ ਖੰਡਨ ਕੀਤਾ ਗਿਆ ਸੀ।
ਅਲੀਨਾ ਨੇ ਇਕ ਹਸਪਤਾਲ ਵਿਚ 2 ਬੱਚਿਆਂ ਨੂੰ ਦਿੱਤਾ ਜਨਮ
ਸਾਲ 2019 ਵਿਚ ਅਜਿਹੀ ਖਬਰ ਆਈ ਕਿ ਅਲੀਨਾ ਨੇ ਮਾਸਕੋ ਦੇ ਇਕ ਹਸਪਤਾਲ ਵਿਚ 2 ਬੱਚਿਆਂ ਨੂੰ ਜਨਮ ਦਿੱਤਾ ਹੈ। ਰਿਪੋਰਟ ਵਿਚ ਆਖਿਆ ਗਿਆ ਹੈ ਕਿ ਜਦ ਇਨ੍ਹਾਂ ਬੱਚਿਆਂ ਦਾ ਜਨਮ ਹੋਇਆ ਤਾਂ ਪੂਰੇ ਹਸਪਤਾਲ ਦੇ ਵੀ. ਆਈ. ਪੀ. ਫਲੋਰ ਨੂੰ ਖਾਲੀ ਕਰਾ ਲਿਆ ਗਿਆ ਸੀ ਤਾਂ ਜੋ ਅਲੀਨਾ ਉਸ ਵਿਚ ਆਸਾਨੀ ਨਾਲ ਰਹਿ ਸਕੇ। ਬਾਅਦ ਵਿਚ ਇਸ ਖਬਰ ਨੂੰ ਦੇਣ ਵਾਲੇ Moskovsky Korrespondent ਅਖਬਾਰ ਨੇ ਪੂਰੀ ਖਬਰ ਨੂੰ ਡਿਲੀਟ ਕਰ ਦਿੱਤਾ ਅਤੇ ਇੰਟਰਨੈੱਟ ਤੋਂ ਉਡਾ ਦਿੱਤਾ। ਇਸ ਤੋਂ ਪਹਿਲਾਂ ਪੁਤਿਨ ਨੇ ਸਾਲ 1983 ਵਿਚ ਲਿਯੂਡਮਿਲਾ ਸ਼ਕਰੇਬਨੇਵਾ ਨਾਲ ਸਾਲ 1983 ਵਿਚ ਵਿਆਹ ਕੀਤਾ ਸੀ। ਲਿਊਡਮਿਲਾ ਅਤੇ ਪੁਤਿਨ ਦੀਆਂ 2 ਧੀਆਂ ਹਨ। ਇਕ ਦਾ ਨਾਂ ਮਾਰੀਆ ਪੁਤਿਨਾ ਹੈ ਅਤੇ ਦੂਜਾ ਦਾ ਨਾਂ ਯੇਕਤੇਰੀਨਾ ਪੁਤਿਨਾ ਹੈ।
ਪੁਤਿਨ ਅਤੇ ਲਿਊਡਮਿਲਾ ਵਿਚਾਲੇ ਤਲਾਕ
ਪੁਤਿਨ ਅਤੇ ਲਿਊਡਮਿਲਾ ਵਿਚਾਲੇ ਤਲਾਕ ਦੀ ਅਫਵਾਹ ਉਡੀ ਸੀ ਜਿਸ ਦੀ ਸਾਲ 2013 ਵਿਚ ਪੁਸ਼ਟੀ ਹੋ ਗਈ। ਦਿ ਸਨ ਦੇ ਸੂਤਰਾਂ ਦੇ ਹਵਾਲੇ ਤੋਂ ਆਖਿਆ ਕਿ ਪੁਤਿਨ ਬਹੁਤ ਹੀ ਪ੍ਰਾਈਵੇਟ ਰਹਿਣ ਵਾਲੇ ਆਦਮੀ ਹਨ। ਉਹ ਫਰਜ਼ੀ ਆਈ. ਡੀ. ਦੇ ਜ਼ਰੀਏ ਆਪਣੀਆਂ ਦੋਹਾਂ ਧੀਆਂ ਨੂੰ ਸਾਲਾਂ ਤੱਕ ਲੁਕਾਉਂਦੇ ਰਹੇ ਹਨ। ਇਥੋਂ ਤੱਕ ਕਿ ਹੁਣ ਵੀ ਜਦ ਉਹ ਆਪਣੀਆਂ ਧੀਆਂ ਦੇ ਬਾਰੇ ਵਿਚ ਚਰਚਾ ਕਰਦੇ ਹਨ ਤਾਂ ਉਨ੍ਹਾਂ ਦਾ ਨਾਂ ਨਹੀਂ ਲੈਂਦੇ ਹਨ। ਉਨ੍ਹਾਂ ਆਖਿਆ ਕਿ ਜੇਕਰ ਅਲੀਨਾ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ ਤਾਂ ਉਨ੍ਹਾਂ ਦੇ ਲਾਪਤਾ ਹੋਣਾ ਇਸ ਦਾ ਸਭ ਤੋਂ ਮਜ਼ਬੂਤ ਇਸ਼ਾਰਾ ਹੈ। ਪੁਤਿਨ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਅਲਰਟ ਰਹਿੰਦੇ ਹਨ।
Nobel Prize 2020 : ਅਮਰੀਕਾ ਦੀ ਲੁਈਸ ਨੂੰ ਸਾਹਿਤ ਦਾ ਨੋਬਲ ਪੁਰਸਕਾਰ
NEXT STORY