ਓਟਾਵਾ— ਕੈਨੇਡਾ ਦੀਆਂ ਸੰਸਦੀ ਚੋਣਾਂ ਇਸ ਸਮੇਂ ਭਾਰਤ ਸਮੇਤ ਹੋਰ ਦੇਸ਼ਾਂ 'ਚ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਚੋਣਾਂ 'ਚ ਪ੍ਰਧਾਨ ਮੰਤਰੀ ਅਹੁਦੇ ਲਈ ਪੰਜਾਬੀ ਨੌਜਵਾਨ ਜਗਮੀਤ ਸਿੰਘ ਵੀ ਚੋਣ ਮੈਦਾਨ 'ਚ ਹਨ। ਬਾਰਬਾਡੀਆਨ ਸਿੰਗਰ ਰੋਬਿਨ ਰਿਹਾਨਾ ਫੈਂਟੀ ਨੇ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਜਗਮੀਤ ਸਿੰਘ ਨੂੰ ਇੰਸਟਾਗ੍ਰਾਮ 'ਤੇ ਫਾਲੋ ਕੀਤਾ ਹੈ। ਇਸ ਖਬਰ ਨਾਲ ਲੋਕਾਂ ਨੂੰ ਬਹੁਤ ਹੈਰਾਨੀ ਹੋਈ ਹੈ ਕਿ ਰਿਹਾਨਾ ਇਕ ਰਾਜਨੇਤਾ ਨੂੰ ਫਾਲੋ ਕਰ ਰਹੀ ਹੈ।
ਇਸ ਤੋਂ ਪਹਿਲਾਂ ਇਹ ਖਬਰ ਕਾਫੀ ਫੈਲੀ ਸੀ ਕਿ ਡਰੇਕ ਨੇ ਜਗਮੀਤ ਸਿੰਘ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਦਿਨਾਂ ਤਕ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਰਹੀ ਕਿ ਡਰੇਕ ਨੇ ਜਗਮੀਤ ਦੀ ਸਪੋਰਟ ਕੀਤੀ ਹੈ। ਐੱਨ. ਡੀ. ਪੀ. ਦੇ ਕਈ ਨੇਤਾਵਾਂ ਨੇ ਇਹ ਖਬਰ ਸਾਂਝੀ ਕੀਤੀ ਸੀ। ਇਸ ਮਗਰੋਂ ਡਰੇਕ ਨੇ ਜਗਮੀਤ ਨੂੰ ਫਾਲੋ ਕਰਨਾ ਬੰਦ ਕਰ ਦਿੱਤਾ ਸੀ। ਇਨ੍ਹਾਂ ਦੋਹਾਂ ਦਿੱਗਜਾਂ ਵਲੋਂ ਜਗਮੀਤ ਦੀ ਸਪੋਰਟ ਕਰਨ ਨਾਲ ਜਗਮੀਤ ਦੀ ਵੋਟ ਬੈਂਕ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਐੱਨ. ਡੀ. ਪੀ. ਫਾਲੋਅਰਜ਼ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਲੋਕਾਂ ਨੂੰ ਜ਼ਰੂਰੀ ਸਹੂਲਤਾਂ ਦੇਣ ਦਾ ਵਾਅਦਾ ਕਰ ਰਹੇ ਹਨ ਤੇ ਲੋਕ ਇਸ ਗੱਲ ਤੋਂ ਖੁਸ਼ ਹਨ ਕਿ ਜਗਮੀਤ ਹੈਲਥ ਕੇਅਰ ਅਤੇ ਹੋਰ ਸਹੂਲਤਾਂ ਦੇਣ ਲਈ ਕਦਮ ਚੁੱਕਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਵਿਅਕਤੀ ਨੇ ਜਗਮੀਤ ਸਿੰਘ ਨੂੰ ਦਸਤਾਰ ਉਤਾਰਨ ਦੀ ਗੱਲ ਆਖੀ ਸੀ, ਜਿਸ ਦਾ ਜਗਮੀਤ ਨੇ ਸਕਾਰਾਤਮਕ ਤਰੀਕੇ ਨਾਲ ਜਵਾਬ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ 21 ਅਕਤੂਬਰ ਨੂੰ ਕੈਨੇਡਾ 'ਚ ਚੋਣਾਂ ਹੋਣੀਆਂ ਹਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੱਕਰ ਦੇਣ ਲਈ ਜਗਮੀਤ ਸਿੰਘ ਤੋਂ ਇਲਾਵਾ ਕੰਜ਼ਰਵੇਟਿਵ ਪਾਰਟੀ ਦੇ ਐਂਡਰੀਓ ਸ਼ੀਅਰ ਵੀ ਮੈਦਾਨ 'ਚ ਹਨ।
ਜਿਨਪਿੰਗ ਦੀ ਚਿਤਾਵਨੀ, ਕਿਹਾ-'ਚੀਨ ਨੂੰ ਵੰਡਣ ਦੀ ਕੋਸ਼ਿਸ ਕਰਨ ਵਾਲੇ ਨੂੰ ਕੁਚਲ ਦੇਵਾਂਗੇ'
NEXT STORY