ਆਈਜੋਲ— ਮਨੁੱਖੀ ਤਸਕਰੀ ਗਿਰੋਹ ਤੋਂ ਤਿੰਨ ਦਿਨ ਪਹਿਲਾਂ ਰਿਹਾਅ ਕਰਵਾਏ ਗਏ 12 ਰੋਹਿੰਗਿਆ ਸ਼ਰਣਾਰਥੀਆਂ ਨੂੰ ਸੂਬੇ ਵਲੋਂ ਚਲਾਏ ਜਾਣ ਵਾਲੇ ਆਸਰਾ ਘਰਾਂ 'ਚ ਭੇਜ ਦਿੱਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐਤਵਾਰ ਨੂੰ 8 ਮਹਿਲਾਵਾਂ ਅਤੇ ਚਾਰ ਨਾਬਾਲਗ ਬੱਚਿਆਂ ਨੂੰ ਆਈਜੋਲ 'ਚ ਇਕ ਸਥਾਨਕ ਔਰਤ ਦੇ ਘਰ ਤੋਂ ਫੜਿਆ ਗਿਆ ਸੀ ਅਤੇ ਇਹ ਲੋਕ ਭਾਰਤ 'ਚ ਬਿਨਾ ਕਿਸੇ ਕਾਨੂੰਨੀ ਕਾਗਜ਼ਾਂ ਦੇ ਰਹਿ ਰਹੇ ਸਨ।
ਇਸ ਸਮੂਹ ਨੂੰ ਆਸਰਾ ਦੇਣ ਵਾਲੀ ਔਰਤ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਮਿਆਂਮਾਰ 'ਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਦੇ ਕਹਿਣ 'ਤੇ ਇਨ੍ਹਾਂ ਲੋਕਾਂ ਨੂੰ ਸ਼ਰਣ ਦਿੱਤੀ ਸੀ। ਸੂਬੇ ਦੇ ਸਮਾਜ ਕਲਿਆਣ ਵਿਭਾਗ ਨੇ ਕਿਹਾ,''ਬੱਚਿਆਂ ਨੂੰ ਅਨਾਥ ਆਸ਼ਰਮ ਭੇਜਿਆ ਗਿਆ ਹੈ ਅਤੇ ਔਰਤਾਂ ਨੂੰ ਦੂਜੇ ਸੁਰੱਖਿਅਤ ਆਸਰਾ ਘਰਾਂ 'ਚ ਭੇਜਿਆ ਗਿਆ ਹੈ। ਪੁਲਸ ਅਧਿਕਾਰੀ ਨੇ ਕਿਹਾ,''ਅਜਿਹਾ ਲੱਗਦਾ ਹੈ ਕਿ ਇਹ ਲੋਕ ਬੰਗਲਾਦੇਸ਼ 'ਚ ਬਣੇ ਸ਼ਰਣਾਰਥੀ ਕੈਂਪਾਂ 'ਚੋਂ ਲਿਆਂਦੇ ਗਏ ਹਨ।''
ਜ਼ਿਕਰਯੋਗ ਹੈ ਕਿ ਅਗਸਤ 2017 'ਚ ਬੰਗਲਾਦੇਸ਼ ਨਾਲ ਲੱਗਦੇ ਮਿਆਂਮਾਰ ਦੇ ਰਖਾਇਨ ਸੂਬੇ 'ਚੋਂ ਤਕਰੀਬਨ 7 ਲੱਖ ਰੋਹਿੰਗੀਆ ਮੁਸਲਮਾਨ ਭੱਜ ਕੇ ਹੋਰ ਥਾਂਵਾਂ 'ਤੇ ਚਲੇ ਗਏ ਸਨ। ਇਨ੍ਹਾਂ 'ਚੋਂ ਕਈ ਮਨੁੱਖੀ ਤਸਕਰੀ ਗਿਰੋਹਾਂ 'ਚ ਫਸ ਗਏ।
ਜਾਣੋ ਕਿਵੇਂ ਚੀਨੀ ਜਾਸੂਸਾਂ ਨੇ ਹਮਲਿਆਂ ਲਈ ਕੀਤੀ NSA ਹੈਕਿੰਗ ਟੂਲਜ਼ ਦੀ ਵਰਤੋਂ
NEXT STORY