ਲੰਡਨ — ਬ੍ਰਿਟੇਨ ਦਾ ਰਾਇਲ ਬੈਂਕ ਆਫ ਸਕਾਟਲੈਂਡ (ਆਰ. ਬੀ. ਐੱਸ.) ਆਪਣੇ ਦੇਸ਼ 'ਚ ਵਪਾਰਕ ਕਰਜ਼ੇ 'ਤੇ ਕੰਮ ਕਰਨ ਵਾਲੇ 443 ਲੋਕਾਂ ਦੀ ਛੁੱਟੀ ਕਰੇਗਾ ਅਤੇ ਇਨ੍ਹਾਂ 'ਚੋਂ ਕਈ ਨੌਕਰੀਆਂ ਨੂੰ ਭਾਰਤ 'ਚ ਮੂਵ ਕਰਾਵੇਗਾ। ਸਰਕਾਰ ਦੀ ਅਗਵਾਈ ਵਾਲੀ ਬ੍ਰਿਟੇਨ ਦੀ ਸਭ ਤੋਂ ਵੱਡੀ ਬੈਂਕ ਆਰ. ਬੀ. ਐੱਸ. ਆਪਣੀਆਂ ਨੌਕਰੀਆਂ ਨੂੰ ਮੂਵ ਕਰਾ ਰਿਹਾ ਹੈ, ਜਿਸ ਨਾਲ ਛੋਟੇ ਕਾਰੋਬਾਰੀਆਂ ਲਈ ਕਰਜ਼ੇ ਦੇ ਮਾਮਲੇ 'ਚ ਮਦਦ ਮਿਲੇਗੀ। ਇਹ ਉਸ ਦੀ ਲਾਗਤ ਕਟੌਤੀ ਦੇ ਮੌਜੂਦਾ ਯਤਨਾਂ ਦਾ ਹੀ ਹਿੱਸਾ ਹੈ। ਬੈਂਕ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਇਕ ਆਸਾਨ ਅਤੇ ਛੋਟੀ ਬੈਂਕ ਬਣ ਗਏ ਹਾਂ। ਇਸ ਲਈ ਅਸੀਂ ਕੁਝ ਬਦਲਾਅ ਕਰ ਰਹੇ ਹਾਂ ਤਾਂਕਿ ਆਪਣੇ ਗਾਹਕਾਂ ਨੂੰ ਸੇਵਾਵਾਂ ਦੇ ਸਕੀਏ। ਬਦ-ਕਿਸਮਤੀ ਨਾਲ ਇਨ੍ਹਾਂ ਬਦਲਾਵਾਂ ਨਾਲ ਬ੍ਰਿਟੇਨ 'ਚ 443 ਨੌਕਰੀਆਂ 'ਚ ਕਟੌਤੀ ਕਰਨੀ ਹੋਵੇਗੀ। ਬੈਂਕ ਨੇ ਕਿਹਾ ਕਿ ਇਸ ਪਰੇਸ਼ਾਨ ਕਰਨ ਵਾਲੀ ਜਾਣਕਾਰੀ ਨਾਲ ਉਸ ਦੇ ਕਰਮਚਾਰੀ ਪ੍ਰਭਾਵਿਤ ਹੋਣਗੇ। ਇਸ 'ਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਨਵੀਂਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਬੁਲਾਰੇ ਨੇ ਕਿਹਾ ਕਿ ਭਾਰਤ 'ਚ ਇਨ੍ਹਾਂ ਨੌਕਰੀਆਂ ਨੂੰ ਮੂਵ ਕਰਨ ਨਾਲ ਉਹ ਇਨ੍ਹਾਂ ਕੰਮਾਂ ਨੂੰ ਕਾਫੀ ਘੱਟ ਲਾਗਤ 'ਚ ਪੂਰਾ ਕਰਾ ਸਕਣਗੇ। ਜ਼ਿਕਰਯੋਗ ਹੈ ਕਿ ਆਰ. ਬੀ. ਐੱਸ. 'ਚ ਬ੍ਰਿਟੇਨ ਸਰਕਾਰ ਦੀ 73 ਫੀਸਦੀ ਹਿੱਸੇਦਾਰੀ ਹੈ।
ਭਾਰਤੀਆਂ ਵਿਚਾਲੇ ਪਹੁੰਚੇ ਪੀ.ਐੱਮ., ਲੱਗੇ ਮੋਦੀ-ਮੋਦੀ ਦੇ ਨਾਅਰੇ
NEXT STORY