ਮਾਸਕੋ— ਕ੍ਰੈਮਲਿਨ ਨੇ 2016 'ਚ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸੀ ਦਖਲ ਦੀ ਗੱਲ ਤੋਂ ਸੋਮਵਾਰ ਨੂੰ ਇਕ ਵਾਰ ਦੁਬਾਰਾ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਵਿਸ਼ੇਸ਼ ਪ੍ਰੋਸੀਕਿਊਸ਼ਨ ਰਾਬਰਟ ਮੂਲਰ ਦੀ ਰਿਪੋਰਟ 'ਚ ਪਾਇਆ ਗਿਆ ਸੀ ਕਿ ਰੂਸੀ ਦਖਲ ਦੇ ਕੋਈ ਠੋਸ ਸਬੂਤ ਨਹੀਂ ਮਿਲੇ ਹਨ।
ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਰਿਪੋਰਟ ਨਹੀਂ ਦੇਖੀ ਹੈ। ਪਰੰਤੂ ਇਸ ਮਾਮਲੇ 'ਚ ਰੂਸ ਦੀ ਸਿਧਾਂਤਕ ਸਥਿਤੀ ਸਾਰੇ ਜਾਣਦੇ ਹਨ, ਸਾਡੇ ਦੇਸ਼ ਨੇ ਅਮਰੀਕਾ ਸਣੇ ਹੋਰ ਦੇਸ਼ਾਂ ਦੇ ਘਰੇਲੂ ਮਾਮਲਿਆਂ 'ਚ ਦਖਲ ਨਹੀਂ ਕੀਤੀ ਹੈ।
ਪਾਕਿ : ਹਿੰਦੂ ਕੁੜੀਆਂ ਦਾ ਧਰਮ ਬਦਲਣ ਦਾ ਮਾਮਲਾ ਪੁੱਜਾ ਅਦਾਲਤ, 7 ਗ੍ਰਿਫਤਾਰ
NEXT STORY