ਮਾਸਕੋ— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਪਹਾੜੀ ਲੜੀ 'ਚ ਅਗਲੇ ਹਫਤੇ ਤੋਂ ਰੂਸੀ ਤੇ ਪਾਕਿਸਤਾਨੀ ਫੌਜੀ ਜੰਗੀ ਅਭਿਆਸ ਕਰਨਗੇ। ਸਰਕਾਰੀ ਸਮਾਚਾਰ ਏਜੰਸੀ 'ਤਾਸ' ਨੇ ਰੂਸੀ ਅਧਿਕਾਰੀ ਵਾਦਿਮ ਅਸਤਾਫਏਵ ਦੇ ਹਵਾਲੇ ਤੋਂ ਦੱਸਿਆ ਕਿ ਰੂਸੀ-ਪਾਕਿਸਤਾਨੀ ਫੌਜੀ ਅਭਿਆਸ 'ਫਰੈਂਡਸ਼ਿਪ 2018' ਪਾਕਿਸਤਾਨ ਦੇ ਪਹਾੜੀ ਇਲਾਕੇ 'ਚ 21 ਅਕਤੂਬਰ ਤੋਂ 4 ਨਵੰਬਰ ਤਕ ਚੱਲੇਗਾ।
ਸ਼ੀਤਯੁੱਧ ਦੌਰਾਨ ਅਸੰਤੁਸ਼ਟੀ ਤੋਂ ਬਾਅਦ ਰੂਸ ਤੋਂ ਪਾਕਿਸਤਾਨ ਦੇ ਰੱਖਿਆ ਰਿਸ਼ਤਿਆਂ 'ਚ ਨਵੀਂ ਗਤੀ ਆਈ ਹੈ ਤੇ ਹਾਲ-ਫਿਲਹਾਲ ਅਮਰੀਕਾ ਨਾਲ ਉਸ ਦੇ ਰਿਸ਼ਤਿਆਂ 'ਚ ਵਧਦੀ ਦਰਾਰ ਨੇ ਪਾਕਿਸਤਾਨ ਨੂੰ ਰੂਸ ਤੇ ਚੀਨ ਦੇ ਹੋਰ ਨੇੜੇ ਲਿਆ ਦਿੱਤਾ ਹੈ। ਰੂਸੀ ਤੇ ਪਾਕਿਸਤਾਨੀ ਰੱਖਿਆ ਬਲਾਂ ਦੀ ਇਕਾਈ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਪੱਬੀ ਸ਼ਹਿਰ 'ਚ ਰਾਸ਼ਟਰੀ ਅੱਤਵਾਦ ਰੋਕੂ ਕੇਂਦਰ ਦੇ ਸਿਖਲਾਈ ਰੇਂਜ 'ਚ ਸੰਯੁਕਤ ਅਭਿਆਸ ਕਰੇਗੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਦੋਹਾਂ ਦੇਸ਼ਾਂ ਦੇ ਫੌਜੀ ਸਮੁੰਦਰ ਤਲ ਤੋਂ 1400 ਮੀਟਰ ਦੀ ਬੁਲੰਦੀ 'ਤੇ ਕੁਝ ਯਕੀਨੀ ਕੰਮ ਪੂਰਾ ਕਰਨਗੇ।
ਚੀਨ ਦੇ OBOR ਪ੍ਰਾਜੈਕਟ 'ਤੇ ਟਰੰਪ ਨੇ ਚਲੀ ਨਵੀਂ ਚਾਲ
NEXT STORY