ਸੈਨ ਫਰਾਂਸਿਸਕੋ — ਭਾਰਤ ਸਮੇਤ ਕਈ ਦੇਸ਼ਾਂ ਦੇ ਏਅਰਪੋਰਟ 'ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨਾਲੋਜੀ ਅਪਣਾਈ ਜਾ ਰਹੀ ਹੈ। ਇਹ ਤਕਨਾਲੋਜੀ ਅਮਰੀਕਾ ਦੇ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋਈ ਸੀ, ਪਰ ਬੁੱਧਵਾਰ ਨੂੰ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ। ਪਾਬੰਦੀ ਇਸ ਲਈ ਲਗਾਈ ਗਈ ਕਿਉਂਕਿ ਇਸ ਤਕਨਾਲੋਜੀ ਜ਼ਰੀਏ ਚਿਹਰਿਆਂ ਦੀ ਗਲਤ ਪਛਾਣ ਹੋ ਰਹੀ ਸੀ। ਇਸ ਦੇ ਨਾਲ ਹੀ ਸਮੂਹਿਕ ਨਿਗਰਾਨੀ ਲਈ ਇਸ ਦੀ ਜ਼ਿਆਦਾ ਦੁਰਵਰਤੋਂ ਹੋ ਰਹੀ ਸੀ।
ਪੁਲਸ ਅਤੇ ਜਾਂਚ ਏਜੰਸੀਆਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸਨ ਕਿ ਇਸ ਤਕਨੀਕ ਦੇ ਕਾਰਨ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਲੀਕ ਹੋ ਰਹੀਆਂ ਹਨ। ਪੁਲਸ ਅਤੇ ਜਾਂਚ ਏਜੰਸੀਆਂ ਖਿਲਾਫ ਰੋਜ਼ਾਨਾ ਦੋ ਤੋਂ ਤਿੰਨ ਮੁਕੱਦਮੇ ਦਰਜ ਹੋ ਰਹੇ ਸਨ। ਪਿਛਲੇ ਮਹੀਨੇ ਹੀ ਗਲਤ ਪਛਾਣ ਦੇ ਕਾਰਨ ਇਕ ਨੌਜਵਾਨ ਨੇ ਚੋਰੀ ਦੇ ਦੋਸ਼ ਵਿਚ ਫਸਣ 'ਤੇ ਐਪਲ ਕੰਪਨੀ ਦੇ ਖਿਲਾਫ 6,900 ਕਰੋੜ ਦਾ ਮੁਕੱਦਮਾ ਦਰਜ ਕਰਵਾਇਆ ਸੀ। ਸੈਨ ਫਰਾਂਸਿਸਕੋ ਦੇ ਬੋਰਡ ਆਫ ਸੂਪਰਵਾਈਜ਼ਰਸ ਨੇ 8 ਦੇ ਬਦਲੇ 1 ਵੋਟ ਨਾਲ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।
ਲਿਹਜ਼ਾ ਵੀਡੀਓ ਕਲਿੱਪ ਜਾਂ ਫੋਟੋਗ੍ਰਾਫ ਦੇ ਆਧਾਰ 'ਤੇ ਕਿਸੇ ਦੀ ਪਛਾਣ ਦਾ ਪਤਾ ਲਗਾਉਣ ਲਈ ਆਰਟੀਫਿਸ਼ਿਅਲ ਇੰਟੈਲੀਜੈਂਸ ਸਾਫਟਵੇਅਰ ਦਾ ਇਸਤੇਮਾਲ ਕਰਨ ਤੋਂ ਜਨਤਕ ਏਜੰਸੀਆਂ ਨੇ ਇਨਕਾਰ ਕਰ ਦਿੱਤਾ ਹੈ। ਗੁਪਤਤਾ ਅਤੇ ਨਾਗਰਿਕ ਅਧਿਕਾਰਾਂ ਦਾ ਸਮਰਥਨ ਕਰਨ ਵਾਲੇ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਸਮੂਹਿਕ ਨਿਗਰਾਨੀ ਲਈ ਇਸ ਤਕਨੀਕ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ।
ਸੈਨ ਫਰਾਂਸਿਸਕੋ 'ਚ ਗੂਗਲ,ਐਪਲ ਅਤੇ ਫੇਸਬੁੱਕ ਵਰਗੀਆਂ ਦੁਨੀਆ ਦੀਆਂ ਦਿੱਗਜ ਕੰਪਨੀਆਂ ਸਥਾਪਤ ਹਨ। ਇਨ੍ਹਾਂ ਕੰਪਨੀਆਂ ਦੇ ਇੰਜੀਨੀਅਰਾਂ ਨੇ ਅਜਿਹਾ ਸਿਸਟਮ ਤਿਆਰ ਕੀਤਾ ਹੈ ਜਿਹੜੇ ਕਿ ਕਾਰੋਬਾਰ ਅਤੇ ਗਾਹਕਾਂ ਦੀ ਵਰਤੋਂ ਲਈ ਚਿਹਰਿਆਂ ਦੀ ਪਛਾਣ ਅਤੇ ਉਨ੍ਹਾਂ ਦਾ ਪਤਾ ਲਗਾ ਸਕਦੇ ਹਨ। ਭਾਰਤ ਵਿਚ ਵੀ ਬੈਂਗਲੁਰੂ ਸਮੇਤ 8 ਹਵਾਈ ਅੱਡਿਆਂ 'ਤੇ ਇਹ ਸਹੂਲਤ ਇਸੇ ਸਾਲ ਤੋਂ ਲਾਗੂ ਹੋਣ ਜਾ ਰਹੀ ਹੈ।
ਲੋਕਾਂ ਦੀ ਸੋਚ ਬਦਲਣਾ ਚਾਹੁੰਦੈ ਚੀਨ 'ਚ ਰਹਿੰਦਾ ਸਿੱਖ ਵਿਦਿਆਰਥੀ
NEXT STORY