ਮੱਕਾ (ਬਿਊਰੋ)— ਸਾਊਦੀ ਅਰਬ ਵਿਚ ਬੁੱਧਵਾਰ ਨੂੰ ਮੱਕਾ ਤੋਂ ਮਦੀਨਾ ਜਾ ਰਹੀ ਸ਼ਰਧਾਲੂਆਂ ਦੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ ਸੀ। ਇਸ ਬੱਸ ਹਾਦਸੇ ਵਿਚ 35 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਜ਼ਿਆਦਾਤਰ ਏਸ਼ੀਆ ਜਾਂ ਅਰਬ ਦੇਸ਼ਾਂ ਦੇ ਰਹਿਣ ਵਾਲੇ ਯਾਤਰੀ ਸਨ। ਇਸ ਬੱਸ ਹਾਦਸੇ ਦੇ 4 ਦਿਨ ਬਾਅਦ ਪਤਾ ਚੱਲਿਆ ਹੈ ਕਿ ਹਾਦਸੇ ਦੀ ਸ਼ਿਕਾਰ ਬੱਸ ਵਿਚ 9 ਭਾਰਤੀ ਵੀ ਸਵਾਰ ਸਨ। ਭਾਰਤੀ ਵਣਜ ਦੂਤਘਰ ਨੇ ਦੱਸਿਆ ਕਿ ਹਾਦਸੇ ਵਿਚ 9 ਭਾਰਤੀਆਂ ਵਿਚੋਂ 2 ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਹਾਲੇ ਹੋਰ 7 ਯਾਤਰੀਆਂ ਦੇ ਬਾਰੇ ਵਿਚ ਜ਼ਿਆਦਾ ਵੇਰਵਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੌਂਸਲੇਟ ਜਨਰਲ ਨੇ ਟਵੀਟ ਕਰ ਕੇ ਕਿਹਾ,''ਅਸੀਂ ਹੋਰ ਤੀਰਥ ਯਾਤਰੀਆਂ ਦਾ ਵੇਰਵਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਸਥਾਨਕ ਅਧਿਕਾਰੀਆਂ ਵੱਲੋਂ ਸੂਚਿਤ ਕੀਤਾ ਗਿਆ ਹੈ। ਬੱਸ ਵਿਚ ਜਿਹੜੇ ਭਾਰਤੀ ਯਾਤਰੀ ਸਵਾਰ ਸਨ ਉਨ੍ਹਾਂ ਵਿਚ ਬਿਹਾਰ ਤੋਂ ਅਸਰਫ ਆਲਮ, ਫਿਰੋਜ਼ ਅਲੀ, ਆਫਤਾਬ ਅਲੀ, ਨੌਸ਼ਾਦ ਅਲੀ, ਜੀਸ਼ਾਨ ਖਾਨ ਅਤੇ ਉੱਤਰ ਪ੍ਰਦੇਸ਼ ਤੋਂ ਬਿਲਾਲ ਤੇ ਪੱਛਮੀ ਬੰਗਾਲ ਤੋਂ ਮੁਕਤਾਰ ਅਲੀ ਗਾਜ਼ੀ ਹਨ। ਦੂਤਘਰ ਨੇ ਫਿਲਹਾਲ 7 ਯਾਤਰੀਆਂ ਦੀ ਸੂਚੀ ਜਾਰੀ ਕੀਤੀ ਹੈ। ਦੋ ਜ਼ਖਮੀ ਭਾਰਤੀਆਂ ਦੀ ਪਛਾਣ ਮਹਾਰਾਸ਼ਟਰ ਦੇ ਪੁਣੇ ਦਾ ਇਕ ਜੋੜਾ ਮਤੀਨ ਗੁਲਾਮ ਵਲੇਲੇ ਅਤੇ ਜ਼ੇਬਾ ਨਿਜ਼ਾਮ ਬਾਗਬਾਨ ਦੇ ਰੂਪ ਵਿਚ ਹੋਈ ਹੈ। ਵਰਤਮਾਨ ਵਿਚ ਉਨ੍ਹਾਂ ਦਾ ਇਲਾਜ ਸਾਊਦੀ ਦੇ ਕਿੰਗ ਫਹਿਦ ਹਸਪਤਾਲ ਵਿਚ ਚੱਲ ਰਿਹਾ ਹੈ।''
ਜ਼ਿਕਰਯੋਗ ਹੈ ਕਿ ਮਦੀਨਾ ਤੋਂ ਕਰੀਬ 170 ਕਿਲੋਮੀਟਰ ਪਹਿਲਾਂ ਸਾਸਕੋ ਰੋਡ 'ਤੇ ਮਰਕਜ਼-ਉਲ-ਅਲਖ ਵਿਚ ਬੱਸ ਅਤੇ ਲੋਡਰ ਵਿਚ ਆਹਮੋ-ਸਾਹਮਣੇ ਟੱਕਰ ਹੋ ਗਈ ਸੀ। ਇਸ ਨਾਲ ਬੱਸ ਵਿਚ ਵਿਚ ਅੱਗ ਲੱਗ ਗਈ, ਜਿਸ ਨਾਲ 35 ਲੋਕਾਂ ਦੀ ਮੌਤ ਹੋ ਗਈ ਅਤੇ 50 ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਸਾਊਦੀ ਸਰਕਾਰ ਨੇ ਇਨ੍ਹਾਂ ਲਾਸ਼ਾਂ ਦੇ ਡੀ.ਐੱਨ.ਏ. ਜਾਂਚ ਕਰਾਉਣ ਦੀ ਗੱਲ ਕਹੀ ਹੈ। ਇਸ ਦੇ ਬਾਅਦ ਹੀ ਬਰੇਲੀ ਦੀਆਂ ਤਿੰਨੇ ਲਾਸ਼ਾਂ ਦੀ ਪਛਾਣ ਹੋ ਸਕੇਗੀ। ਅਜਿਹੇ ਵਿਚ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਮਿਲਣ ਵਿਚ ਦੇਰੀ ਹੋ ਸਕਦੀ ਹੈ।
ਪਾਕਿ ਨੇ ਚੋਣ ਪ੍ਰਚਾਰ ਦੌਰਾਨ ਭਾਜਪਾ ਨੇਤਾਵਾਂ ਦੇ ਬਿਆਨਾਂ ਨੂੰ ਕੀਤਾ ਖਾਰਿਜ
NEXT STORY