ਰਿਆਦ (ਬਿਊਰੋ)— ਸਾਊਦੀ ਅਰਬ ਦੀ ਸਰਕਾਰ ਅਕਸਰ ਆਪਣੇ ਅਜੀਬੋ-ਗਰੀਬ ਫੈਸਲਿਆਂ ਲਈ ਚਰਚਾ ਵਿਚ ਰਹਿੰਦੀ ਹੈ। ਇਸ ਵਾਰ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਇਕ ਸ਼ਖਸ ਨੂੰ ਇਸ ਲਈ ਗ੍ਰਿਫਤਾਰ ਕਰ ਲਿਆ ਕਿਉਂਕਿ ਉਸ ਨੇ ਇਕ ਮਹਿਲਾ ਨਾਲ ਨਾਸ਼ਤਾ ਕੀਤਾ ਸੀ। ਅਧਿਕਾਰੀਆਂ ਨੇ ਇਸ ਨੂੰ 'ਭੜਕੀਲਾ ਨਾਸ਼ਤਾ' ਦੱਸਦੇ ਹੋਏ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤਾ ਗਿਆ ਨਾਗਰਿਕ ਜਿੱਥੇ ਮਿਸਰ ਦਾ ਹੈ ਅਤੇ ਹੋਟਲ ਵਿਚ ਕੰਮ ਕਰਦਾ ਹੈ, ਉੱਥੇ ਉਸ ਨਾਲ ਨਾਸ਼ਤਾ ਕਰ ਰਹੀ ਮਹਿਲਾ ਉਸ ਦੀ ਸਹਿ ਕਰਮਚਾਰੀ ਹੈ।
ਸ਼ਖਸ ਨੇ ਖਾਣਾ ਖਾਂਦੇ ਹੋਏ ਵੀਡੀਓ ਵੀ ਬਣਾਈ। ਜਿਸ ਵਿਚ ਸਿਰ ਤੋਂ ਲੈ ਕੇ ਪੈਰਾਂ ਤੱਕ ਮੁਸਲਿਮ ਬੁਰਕੇ ਵਿਚ ਬੈਠੀ ਮਹਿਲਾ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾ ਰਹੀ ਹੈ। ਸਾਊਦੀ ਅਰਬ ਵਿਚ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋਣ ਮਗਰੋਂ ਸਾਊਦੀ ਅਧਿਕਾਰੀਆਂ ਦਾ ਗੁੱਸਾ ਫੁੱਟ ਪਿਆ ਅਤੇ ਉਨ੍ਹਾਂ ਨੇ ਇਸ ਘਟਨਾ ਨੂੰ ਭੜਕਾਊ ਦੱਸਿਆ। ਭਾਵੇਂਕਿ ਕਈ ਲੋਕਾਂ ਨੇ ਇਸ ਘਟਨਾ 'ਤੇ ਕੋਈ ਇਤਰਾਜ਼ ਜ਼ਾਹਰ ਨਹੀਂ ਕੀਤਾ। ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਸਾਊਦੀ ਦੇ ਲੇਬਰ ਮੰਤਰਾਲੇ ਨੇ ਸ਼ਖਸ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ। ਜਿਸ ਮਗਰੋਂ ਜੇਦਾਹ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀਆਂ ਦਾ ਗੁੱਸਾ ਸਿਰਫ ਇੰਨੇ ਵਿਚ ਸ਼ਾਂਤ ਨਹੀਂ ਹੋਇਆ। ਉਨ੍ਹਾਂ ਨੇ ਹੋਟਲ ਦੇ ਮਾਲਕ ਨੂੰ ਵੀ ਤਲਬ ਕਰ ਕੇ ਸਰਕਾਰੀ ਆਦੇਸ਼ਾਂ ਨੂੰ ਨਾ ਮੰਨਣ ਦੇ ਦੋਸ਼ ਵਿਚ ਸਵਾਲ-ਜਵਾਬ ਕੀਤੇ। ਵੀਡੀਓ ਵਾਇਰਲ ਹੋਣ ਮਗਰੋਂ ਸਾਊਦੀ ਦੇ ਕਟੱੜ ਰੂੜ੍ਹੀਵਾਦੀਆਂ ਨੇ ਇਸ ਨੂੰ ਆਪਣੇ ਦੇਸ਼ ਦੇ ਸੱਭਿਆਚਾਰ ਦੇ ਵਿਰੁੱਧ ਦੱਸਿਆ।
ਅਮਰੀਕਾ : ਲਾਸ ਵੇਗਾਸ ਦੇ ਸਕੂਲ 'ਚ ਗੋਲੀਬਾਰੀ, ਲੜਕੇ ਦੀ ਮੌਤ
NEXT STORY