ਰਿਆਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਇਕ ਹਰਕਤ ਕਾਰਨ ਇਨੀ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਹੋ ਰਹੇ ਹਨ। ਹਾਲ ਹੀ ਵਿਚ ਇਮਰਾਨ ਇਸਲਾਮਿਕ ਸਹਿਯੋਗ ਸੰਗਠਨ (OIC) ਦੀ ਬੈਠਕ ਵਿਚ ਹਿੱਸਾ ਲੈਣ ਲਈ ਸਾਊਦੀ ਅਰਬ ਪਹੁੰਚੇ ਸਨ। ਇਸ ਦੌਰਾਨ ਸਾਊਦੀ ਕਿੰਗ ਸਲਮਾਨ ਬਿਨ ਅਬਦੁੱਲਾ ਅਜ਼ੀਜ਼ ਨਾਲ ਉਨ੍ਹਾਂ ਦੀ ਮੁਲਾਕਾਤ ਚਰਚਾ ਦਾ ਵਿਸ਼ਾ ਬਣ ਗਈ। ਲੋਕ ਉਨ੍ਹਾਂ ਨੂੰ ਕਾਫੀ ਬੁਰਾ-ਭਲਾ ਕਹਿ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਇਮਰਾਨ ਨੇ ਸਾਊਦੀ ਕਿੰਗ ਦਾ ਅਪਮਾਨ ਕੀਤਾ ਹੈ।
ਅਸਲ ਵਿਚ ਓ.ਆਈ.ਸੀ. ਦੀ ਬੈਠਕ ਤੋਂ ਵੱਖ 1 ਜੂਨ ਨੂੰ ਇਮਰਾਨ ਖਾਨ ਸਾਊਦੀ ਅਰਬ ਦੇ ਕਿੰਗ ਸਲਮਾਨ ਨੂੰ ਮਿਲਣ ਲਈ ਪਹੁੰਚੇ ਸਨ। ਇੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਮਰਾਨ ਆਪਣੇ ਕਾਫਲੇ ਨਾਲ ਕਾਰ ਵਿਚੋਂ ਉਤਰ ਕੇ ਸਲਮਾਨ ਨੂੰ ਮਿਲਣ ਗਏ। ਉੱਧਰ ਸਲਮਾਨ ਵੀ ਆਪਣੇ ਅਧਿਕਾਰੀਆਂ ਨਾਲ ਉਨ੍ਹਾਂ ਦਾ ਸਵਾਗਤ ਕਰਨ ਲਈ ਖੜ੍ਹੇ ਸਨ। ਉੱਥੇ ਪਹੁੰਚ ਕੇ ਇਮਰਾਨ ਨੇ ਬਹੁਤ ਸਧਾਰਨ ਤਰੀਕੇ ਨਾਲ ਉਨ੍ਹਾਂ ਨਾਲ ਹੱਥ ਮਿਲਾਇਆ ਅਤੇ ਕੁਝ ਗੱਲਾਂ ਕਰਨ ਲੱਗੇ।
ਇਮਰਾਨ ਨੇ ਕਿੰਗ ਸਲਮਾਨ ਦੇ ਟ੍ਰਾਂਸਲੇਟਰ ਨੂੰ ਕੁਝ ਕਿਹਾ। ਇਸ ਦੌਰਾਨ ਇਮਰਾਨ ਨੇ ਟ੍ਰਾਂਸਲੇਟਰ ਨੂੰ ਕੁਝ ਇਸ਼ਾਰੇ ਵੀ ਕੀਤੇ। ਹਾਲੇ ਟ੍ਰਾਂਸਲੇਟਰ ਇਮਰਾਨ ਦੀ ਗੱਲ ਕਿੰਗ ਸਲਮਾਨ ਨੂੰ ਸਮਝਾ ਹੀ ਰਹੇ ਸਨ ਕਿ ਇਮਰਾਨ ਅਚਾਨਕ ਉੱਥੋਂ ਚਲੇ ਗਏ। ਕਿੰਗ ਸਲਮਾਨ ਜਦੋਂ ਤੱਕ ਗੱਲ ਸਮਝ ਕੇ ਮੁੜਦੇ ਉਦੋਂ ਤੱਕ ਇਮਰਾਨ ਕਾਫੀ ਦੂਰ ਨਿਕਲ ਗਏ ਸਨ। ਇਮਰਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਤਰੀਕੇ ਨਾਲ ਵਾਇਰਲ ਹੋ ਰਿਹਾ ਹੈ।
ਸਾਊਦੀ ਅਰਬ ਦੋ ਲੋਕ ਹੀ ਨਹੀਂ ਸਗੋਂ ਪਾਕਿਸਤਾਨ ਦੇ ਨਾਗਰਿਕ ਵੀ ਇਮਰਾਨ ਨੂੰ ਬੁਰਾ-ਭਲਾ ਕਹਿ ਰਹੇ ਹਨ। ਭਾਵੇਂਕਿ ਦੋ-ਪੱਖੀ ਵਾਰਤਾ ਵਿਚ ਇਮਰਾਨ ਖਾਨ ਅਤੇ ਸਾਊਦੀ ਕਿੰਗ ਦੀ ਮੁਲਾਕਾਤ ਹੋਈ ਅਤੇ ਇਮਰਾਨ ਨੇ ਸੰਮੇਲਨ ਨੂੰ ਸੰਬੋਧਿਤ ਵੀ ਕੀਤਾ।
ਚੀਨ ਨੇ ਆਪਣੇ ਨਾਗਰਿਕਾਂ ਨੂੰ ਅਮਰੀਕੀ ਯਾਤਰਾ 'ਤੇ ਜਾਰੀ ਕੀਤੀ ਚਿਤਾਵਨੀ
NEXT STORY