ਮੈਕਸੀਕੋ ਸਿਟੀ— 20 ਔਰਤਾਂ ਦੀ ਹੱਤਿਆ ਦੇ ਮਾਮਲੇ 'ਚ ਮੈਕਸੀਕੋ ਸਿਟੀ ਪੁਲਸ ਨੇ ਇਕ ਪਤੀ-ਪਤਨੀ ਨੂੰ ਹਿਰਾਸਤ 'ਚ ਲਿਆ ਹੈ। ਦੋਹਾਂ ਕੋਲੋਂ ਮਨੁੱਖੀ ਸਰੀਰ ਦੇ ਅੰਗ ਮਿਲੇ ਹਨ। ਪੁਲਸ ਨੂੰ ਸ਼ਹਿਰ 'ਚ 10 ਔਰਤਾਂ ਦੇ ਕਾਤਲ ਦੀ ਭਾਲ ਸੀ। ਜਦੋਂ ਕਾਤਲ ਫੜੇ ਗਏ ਤਾਂ ਪਤਾ ਲੱਗਾ ਕਿ ਉਨ੍ਹਾਂ 10 ਨਹੀਂ, ਸਗੋਂ 20 ਔਰਤਾਂ ਨੂੰ ਕਤਲ ਕੀਤਾ ਹੈ।
ਫੜੇ ਗਏ ਪਤੀ ਨੇ ਕੁਝ ਔਰਤਾਂ ਨਾਲ ਜਬਰ-ਜ਼ਨਾਹ ਦੀ ਗੱਲ ਵੀ ਮੰਨੀ। ਨਾਲ ਹੀ ਇਹ ਵੀ ਮੰਨਿਆ ਕਿ ਉਹ ਹੁਣ ਤਕ ਕਈ ਮਨੁੱਖੀ ਅੰਗ ਵੇਚ ਚੁੱਕਾ ਹੈ। ਪਤੀ-ਪਤਨੀ ਦੇ ਘਰ ਦੀ ਤਲਾਸ਼ੀ ਲੈਣ ਦੌਰਾਨ ਕਈ ਮਨੁੱਖੀ ਅੰਗ ਫਰਿੱਜ 'ਚ ਪਏ ਹੋਏ ਵੀ ਮਿਲੇ।
ਹੁਣ ਖੱਬੇ ਹੱਥ ਦੀ ਵਰਤੋਂ ਨਹੀਂ ਕਰ ਸਕਦੀ ਖਾਲਿਦਾ ਜ਼ਿਆ
NEXT STORY