ਲਾਹੌਰ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਮੰਗਲਵਾਰ ਨੂੰ ਆਪਣੇ ਇਲਾਜ ਲਈ ਲੰਡਨ ਰਵਾਨਾ ਹੋਣਗੇ। ਸਥਾਨਕ ਮੀਡੀਆ ਨੇ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਇਕ ਨੇਤਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਪਾਕਿਸਤਾਨ ਦੇ 'ਦ ਐਕਸਪ੍ਰੈੱਸ ਟ੍ਰਿਬਿਊਨ' ਨੇ ਨੇਤਾ ਦੇ ਹਵਾਲੇ ਨਾਲ ਦੱਸਿਆ ਕਿ ਨਵਾਜ਼ ਸ਼ਰੀਫ ਦੇ ਬੇਟੇ ਹੁਸੈਨ ਨੇ ਮੰਗਲਵਾਰ ਦੇ ਲਈ ਇਕ ਏਅਰ ਐਂਬੂਲੈਂਸ ਬੁੱਕ ਕਰ ਦਿੱਤੀ ਹੈ, ਜੋ ਸਿੱਧਾ ਲਾਹੌਰ ਪਹੁੰਚੇਗੀ ਤੇ ਡਾਕਟਰਾਂ ਦੇ ਹੁਕਮ ਤੋਂ ਬਾਅਦ ਉਸੇ ਦਿਨ ਉਹ ਲੰਡਨ ਰਵਾਨਾ ਹੋ ਜਾਣਗੇ। ਪਾਰਟੀ ਦੇ ਨੇਤਾ ਨੇ ਅੱਗੇ ਕਿਹਾ ਕਿ ਫੈਸਲੇ ਦੇ ਮੁਤਾਬਕ ਨਵਾਜ਼ ਨਾਲ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਤੇ ਡਾਕਟਰ ਅਦਨਾਨ ਖਾਨ ਵੀ ਜਾਣਗੇ। ਇਸ ਦੇ ਨਾਲ ਹੀ ਐਤਵਾਰ ਨੂੰ ਇਸ ਗੱਲ 'ਤੇ ਫੈਸਲਾ ਲਿਆ ਜਾਵੇਗਾ ਕਿ ਸ਼ਰੀਫ ਦੇ ਨਾਲ ਹੋਰ ਕੌਣ ਜਾ ਸਕਦਾ ਹੈ। ਪੰਜਾਬ 'ਚ ਪੀ.ਐੱਮ.ਐੱਲ.-ਐੱਨ ਦੀ ਬੁਲਾਰਨ ਆਜ਼ਮਾ ਬੁਖਾਰੀ ਨੇ ਕਿਹਾ ਕਿ ਫਿਲਹਾਲ ਡਾਕਟਰ ਸ਼ਰੀਫ ਦੀਆਂ ਕਈ ਬੀਮਾਰੀਆਂ ਦਾ ਇਲਾਜ ਕਰ ਰਹੇ ਹਨ, ਜਿਸ 'ਚ ਬਲੱਡ ਪ੍ਰੈਸ਼ਰ, ਡਾਈਬਟੀਜ਼ ਤੇ ਇਮਊਨ ਥੈਰੋਬੋਸੀਟੋਪੈਨਿਕ ਪਰਪੋਰਾ ਸ਼ਾਮਲ ਹਨ। ਇਨ੍ਹਾਂ ਬੀਮਾਰੀਆਂ ਕਾਰਨ ਸ਼ਰੀਫ ਹਵਾਈ ਯਾਤਰਾ ਲਈ ਫਿੱਟ ਨਹੀਂ ਹਨ।
ਹਾਂਗਕਾਂਗ 'ਚ ਪਹਿਲੀ ਵਾਰ ਚੀਨ ਦੀ ਫੌਜ ਹੋਈ ਦਾਖਲ, ਕੀਤਾ ਇਹ ਕੰਮ
NEXT STORY