ਲੰਡਨ (ਰਾਜਵੀਰ ਸਮਰਾ)- ਸੁਪਰੀਮ ਕੋਰਟ ਦੇ ਫੈਸਲੇ ਨੇ ਸਿੱਖਾਂ ਦੇ ਮਨਾਂ ਵਿਚ ਬੇਗਾਨਗੀ ਦਾ ਅਹਿਸਾਸ ਪੈਦਾ ਕੀਤਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਗਜੀਤ ਸਿੰਘ ਰਾਏ ਅਤੇ ਹਰਜੀਤ ਸਿੰਘ ਰਾਏ ਨੇ ਯੂ.ਕੇ ਵਿਚ ਜਗ ਬਾਣੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਸਿੱਖ ਲਈ ਦਸਤਾਰ ਕੀ ਮਹੱਤਵ ਰੱਖਦੀ ਹੈ। ਦਸਤਾਰ ਸਿੱਖ ਦੀ ਜਿੰਦ ਜਾਨ ਹੈ। ਕੇਂਦਰ ਸਰਕਾਰ ਦੇ ਦਬਾਅ ਹੇਠ ਹੁਣ ਨਿਆਪ੍ਰਣਾਲੀ ਵੀ ਹਿੰਦੁਤਵ ਦਾ ਪ੍ਰਚਾਰ ਕਰਨ ਅਤੇ ਘੱਟ ਗਿਣਤੀਆਂ ਦੇ ਮਨਾਂ ਵਿਚ ਡਰ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੱਜ ਸਭ ਕੁਝ ਜਾਣਦੇ ਹਨ ਪਰ ਇਹ ਫੈਸਲਾ ਵੱਖਰੇ ਦ੍ਰਿਸ਼ਟੀਕੋਣ ਤੋਂ ਹੋ ਰਿਹਾ ਹੈ। ਅਸੀਂ ਸੇਧ ਆਪਣੇ ਗੁਰੂਆਂ ਤੋਂ ਲੈਣੀ ਹੈ। ਇਹ ਦਸਤਾਰ ਸਾਡੇ ਗੁਰੂ ਨੇ ਸਾਡੇ ਸਿਰ ਤੇ ਸਜਾਈ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਵਲੋਂ ਸਿੱਖਾਂ ਦੀ ਪੱਗ ਬਾਰੇ ਸਵਾਲ ਕੀਤਾ ਗਿਆ ਸੀ ਕਿ ਕੀ ਉਨ੍ਹਾਂ ਨੂੰ ਪੱਗ ਬੰਨਣੀ ਲਾਜ਼ਮੀ ਹੈ, ਜਿਸ ਦਾ ਪੂਰੀ ਦੁਨੀਆ ਵਿਚ ਵਿਰੋਧ ਹੋ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਅਦਾਲਤ ਨੇ ਇਹ ਗੱਲ ਦਿੱਲੀ ਦੇ ਸਾਇਕਲਿਸਟ ਜਗਦੀਪ ਸਿੰਘ ਪੁਰੀ ਦੀ ਇੱਕ ਪਟੀਸ਼ਨ ਉੱਤੇ ਪੁੱਛੀ ਸੀ। ਜਗਦੀਪ ਸਿੰਘ ਪੁਰੀ ਨੇ ਦਿੱਲੀ ਦੀ ਸਥਾਨਕ ਸਾਈਕਲ ਐਸੋਸੀਏਸ਼ਨ ਦੇ ਉਸ ਨਿਯਮ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਐਸੋਸੀਏਸ਼ਨ ਵਲੋਂ ਕਰਵਾਈ ਜਾਂਦੀ ‘ਸਾਈਕਲ ਰੇਸ’ ਵਿੱਚ ਹਿੱਸਾ ਲੈਣ ਲਈ ਨੂੰ ਹੈਲਮੇਟ ਪਾਉਣਾ ਪਵੇਗਾ।
ਦੱਖਣੀ ਆਸਟ੍ਰੇਲੀਆ 'ਚ ਦੋ ਟਰੱਕਾਂ ਵਿਚਾਲੇ ਹੋਈ ਟੱਕਰ, ਇਕ ਡਰਾਈਵਰ ਦੀ ਮੌਤ
NEXT STORY