ਹਾਂਗਕਾਂਗ- ਚੀਨ 'ਚ ਰਹਿੰਦੇ ਇਕ ਸਿੱਖ ਮੈਡੀਕਲ ਵਿਦਿਆਰਥੀ ਨੇ ਦੱਸਿਆ ਕਿ ਉਹ ਲੋਕਾਂ ਦੇ ਰਵੱਈਏ ਨੂੰ ਬਦਲਣਾ ਚਾਹੁੰਦਾ ਹੈ। 23 ਸਾਲਾ ਸੁਖਦੀਪ ਸਿੰਘ ਨੇ ਦੱਸਿਆ ਕਿ ਜਦ ਉਹ ਸਾਧਾਰਣ ਕੱਪੜਿਆਂ 'ਚ ਮਰੀਜ਼ਾਂ ਸਾਹਮਣੇ ਜਾਂਦਾ ਹੈ ਤਾਂ ਕੋਈ ਉਸ ਨੂੰ ਡਾਕਟਰ ਨਹੀਂ ਮੰਨਦਾ ਤੇ ਜਦ ਉਹ ਉਨ੍ਹਾਂ ਨੂੰ ਆਪਣੇ ਬਾਰੇ ਦੱਸਦਾ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਹਨ। ਉਸ ਦਾ ਜਨਮ ਚੀਨ 'ਚ ਹੀ ਹੋਇਆ ਹੈ ਤੇ ਉਸ ਦੇ ਪਿਤਾ ਵੀ ਇੱਥੇ ਨੌਕਰੀ ਕਰਦੇ ਹਨ।
ਸੁਖਦੀਪ ਨੇ ਦੱਸਿਆ ਕਿ ਉਸ ਨੇ ਕਈ ਵਾਰ ਨੋਟਿਸ ਕੀਤਾ ਕਿ ਲੋਕ ਉਸ ਕੋਲ ਬੈਠਣ ਦੀ ਥਾਂ ਭੀੜ ਵਾਲੀ ਥਾਂ 'ਤੇ ਖੜ੍ਹੇ ਹੋ ਜਾਂਦੇ ਹਨ ਅਤੇ ਉਸ ਦੀ ਪੱਗ ਤੇ ਦਾੜ੍ਹੀ ਵੱਲ ਹੈਰਾਨੀ ਨਾਲ ਦੇਖਦੇ ਰਹਿੰਦੇ ਹਨ, ਜੋ ਉਸ ਨੂੰ ਬਹੁਤ ਅਜੀਬ ਲੱਗਦਾ ਹੈ। ਉਸ ਨੇ ਕਿਹਾ ਕਿ ਚੀਨ 'ਚ ਬਹੁਤ ਘੱਟ ਗਿਣਤੀ 'ਚ ਸਿੱਖ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਵੀ ਅਜਿਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੇ ਦੱਸਿਆ ਕਿ ਇਕ ਸਾਲ ਦੀ ਹੋਰ ਪੜ੍ਹਾਈ ਕਰਨ ਮਗਰੋਂ ਉਹ ਵੀ ਡਾਕਟਰ ਬਣ ਜਾਵੇਗਾ। ਇਸ ਲਈ ਉਹ ਹਮੇਸ਼ਾ ਕੋਸ਼ਿਸ਼ਾਂ ਕਰਦਾ ਰਹੇਗਾ ਕਿ ਲੋਕਾਂ ਦੀ ਸੋਚ ਨੂੰ ਬਦਲੇ। ਉਹ ਇੱਥੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਹੋਰ ਵਧੀਆ ਤਰੀਕੇ ਨਾਲ ਬੋਲਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਤਾਂ ਉਹ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ 'ਚ ਸਿੱਖਾਂ ਬਾਰੇ ਦੱਸੇ।
ਦੋ ਭਾਰਤੀ ਪਰਬਤਾਰੋਹੀਆਂ ਦੀ 'ਕੰਚਨਜੰਗਾ ਚੋਟੀ' 'ਤੇ ਚੜ੍ਹਨ ਦੌਰਾਨ ਹੋਈ ਮੌਤ
NEXT STORY