ਸਿੰਗਾਪੁਰ (ਬਿਊਰੋ) : ਸਿੰਗਾਪੁਰ ਵਿਚ ਇਕ ਭਾਰਤੀ ਜੋੜਾ ਆਪਣੇ ਨਾਈਟ ਕਲੱਬਾਂ ਵਿਚ ਕੰਮ ਕਰ ਰਹੀਆਂ ਬੰਗਲਾਦੇਸ਼ੀ ਔਰਤਾਂ ਦੇ ਇਕ ਸਮੂਹ ਦਾ ਸ਼ੋਸ਼ਣ ਕਰਨ ਲਈ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਕਥਿਤ ਤੌਰ 'ਤੇ ਇਨ੍ਹਾਂ ਬੰਗਲਾਦੇਸ਼ੀ ਔਰਤਾਂ ਨੂੰ ਮਹੀਨਾਵਾਰ ਆਮਦਨ ਦੇਣ ਤੋਂ ਇਨਕਾਰ ਕੀਤਾ ਗਿਆ। ਇਸ ਦੇ ਇਲਾਵਾ ਉਨ੍ਹਾਂ ਦੇ ਪਾਸਪੋਰਟ ਜ਼ਬਤ ਕੀਤੇ ਗਏ ਅਤੇ ਉਨ੍ਹਾਂ ਵਿਚੋਂ ਇਕ ਨੂੰ ਵੇਸਵਾਪੁਣੇ ਲਈ ਮਜਬੂਰ ਕੀਤਾ ਗਿਆ। ਇਸ ਮਾਮਲੇ ਵਿਚ 51 ਸਾਲਾ ਮਲਕਰ ਸਾਂਵਲਾਰਾਮ ਅਨੰਤ ਅਤੇ ਉਨ੍ਹਾਂ ਦੀ ਪਤਨੀ ਪ੍ਰਿੰਅਕਾ ਭੱਟਾਚਾਰੀਆ ਰਾਜੇਸ਼ (31) 'ਤੇ ਦੋਸ਼ ਹਨ ਕਿ ਉਨ੍ਹਾਂ ਨੇ ਆਪਣੇ ਮਨੋਰੰਜਨ ਸਥਲ ਕਾਂਗਗਨ ਵਿਚ ਕੰਮ ਕਰਨ ਵਾਲੀਆਂ ਇਨ੍ਹਾਂ ਔਰਤਾਂ ਦੇ ਮੋਬਾਈਲ ਫੋਨ ਅਤੇ ਪਾਸਪੋਰਟ ਜ਼ਬਤ ਕਰ ਲਏ ਸਨ।
ਜ਼ਿਲਾ ਜੱਜ ਸ਼ੈਫੁਦੀਨ ਸਰੂਵਾਨ ਨੇ ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਵਿਚ 15 ਨਵੰਬਰ ਤੱਕ ਲਈ ਫੈਸਲਾ ਸੁਰੱਖਿਅਤ ਰੱਖ ਲਿਆ। ਸਿੰਗਾਪੁਰ ਦੇ ਉਪ ਸਰਕਾਰੀ ਵਕੀਲ ਜੇਮਜ਼ ਚਿਉ ਅਤੇ ਰਿੰਪਲਜੀਤ ਕੌਰ ਨੇ 20 ਦਿਨਾਂ ਤੋਂ ਵੱਧ ਸਮੇਂ ਤੱਕ ਚੱਲੇ ਮੁਕੱਦਮੇ ਦੇ ਬਾਅਦ ਜੋੜੇ ਵਿਰੁੱਧ ਮਾਮਲਾ ਦਰਜ ਕੀਤਾ। ਅਨੰਤ 'ਤੇ 5 ਦੋਸ਼ ਲੱਗੇ, ਜਿਨ੍ਹਾਂ ਵਿਚ 3 ਮਨੁੱਖੀ ਤਸਕਰੀ ਰੋਕੂ ਕਾਨੂੰਨ (PHTA) ਦੇ ਤਹਿਤ ਦਰਜ ਕੀਤੇ ਗਏ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪ੍ਰਿੰਅਕਾ 'ਤੇ ਵੀ ਇਸੇ ਤਰ੍ਹਾਂ ਦੇ 5 ਦੋਸ਼ ਲੱਗੇ ਹਨ। ਨਾਲ ਹੀ ਪੀੜਤਾਂ ਨੂੰ ਵੇਸਵਾਪੁਣੇ ਲਈ ਮਜਬੂਰ ਕਰਨ ਦਾ ਇਕ ਵਧੀਕ ਦੋਸ਼ ਵੀ ਲੱਗਾ ਹੈ।
ਜੇਕਰ ਜੋੜਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਦੇਸ਼ ਦੇ 2015 ਕਿਰਤ ਤਸਕਰੀ ਕਾਨੂੰਨ ਦੇ ਤਹਿਤ ਪਹਿਲੇ ਦੋਸ਼ੀ ਹੋਣਗੇ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿਚ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਜ਼ੁਰਮਾਨਾ ਵੀ ਦੇਣਾ ਪੈ ਸਕਦਾ ਹੈ। ਸਰਕਾਰੀ ਵਕੀਲ ਨੇ ਸੁਣਵਾਈ ਦੌਰਾਨ ਕਿਹਾ ਕਿ ਔਰਤਾਂ ਦੇ ਠਹਿਰਨ ਦਾ ਮੁੱਖ ਦਰਵਾਜਾ ਹਮੇਸ਼ਾ ਬੰਦ ਰਹਿੰਦਾ ਸੀ। ਉਨ੍ਹਾਂ ਦੇ ਨਿੱਜੀ ਮੋਬਾਈਲ ਅਤੇ ਪਾਸਪੋਰਟ ਵੀ ਜ਼ਬਤ ਕਰ ਲਏ ਗਏ ਸਨ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਕਿ ਗੱਲਬਾਤ ਲਈ ਔਰਤਾਂ ਨੂੰ ਸਿਰਫ ਕੰਪਨੀ ਦਾ ਫੋਨ ਵਰਤਣ ਦੀ ਇਜਾਜ਼ਤ ਦਿੱਤੀ ਗਈ ਸੀ।
ਵਿਰੋਧੀ ਧਿਰ ਦੇ ਧਰਨਿਆਂ ਨਾਲ ਭਾਰਤ ਖੁਸ਼ ਹੈ: ਇਮਰਾਨ ਖਾਨ
NEXT STORY