ਮਨੀਲਾ (ਯੂ.ਐਨ.ਆਈ.)- ਦੱਖਣੀ ਫੀਲੀਪੀਂਸ ਮਿੰਡਾਨਾਓ ’ਚ ਸ਼ੁੱਕਰਵਾਰ ਸਵੇਰੇ ਕਈ ਵਾਹਨਾਂ ਦੀ ਟਕੱਰ ’ਚ ਚਾਰ ਬੱਚਿਆਂ ਸਮੇਤ ਘੱਟੋ-ਘੱਟ 6 ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 4 ਵਜੇ ਸੁਲਤਾਨ ਕੁਦਰਤ ਪ੍ਰਾਂਤ ਦੇ ਤੰਕੁਰੋਂਗ ਸਿਟੀ ’ਚ ਰਾਸ਼ਟਰੀ ਰਾਜ ਮਾਰਗ ’ਤੇ ਹੋਇਆ। ਇਸ ਹਾਦਸੇ ’ਚ ਤਾਂ ਤਿਪਹੀਆਂ ਸਾਈਕਲ, ਮੋਟਰ ਸਾਇਕਲ, ਪਿਕਅਪ ਵੈਨ ਅਤੇ ਸਪੋਰਟਸ ਕਾਰ ’ਚ ਟੱਕਰ ਹੋਈ। ਪੁਲਸ ਅਨੁਸਾਰ ਇਸ ਹਾਦਸੇ ’ਚ 6 ਵਿਅਕਤੀਆਂ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ’ਚ ਕੁਝ ਯਾਤਰੀ ਗੰਭੀਰ ਰੂਪ ’ਚ ਜ਼ਖਮੀ ਹੋਏ ਹਨ।
ਨੇਪਾਲ 'ਚ 11 ਸੱਭਿਆਚਾਰਕ ਸਥਲ ਸੁਧਾਰਨ 'ਚ ਮਦਦ ਕਰੇਗਾ ਭਾਰਤ
NEXT STORY