ਵਾਸ਼ਿੰਗਟਨ, (ਭਾਸ਼ਾ)–ਸਲੀਪ ਐਪਨੀਆ ਦੇ ਮਰੀਜ਼ਾਂ ਨੂੰ ਅਲਜ਼ਾਈਮਰ ਰੋਗ ਹੋਣ ਦਾ ਖਤਰਾ ਰਹਿੰਦਾ ਹੈ। ਇਸ ਰੋਗ ’ਚ ਮਰੀਜ਼ ਨੂੰ ਸਾਹ ਲੈਣ ਸਬੰਧੀ ਮੁਸ਼ਕਲ ਹੁੰਦੀ ਹੈ, ਨਾਲ ਹੀ ਉਸ ਦੇ ਦਿਮਾਗ ’ਚ ਜ਼ਹਿਰੀਲਾ ਪ੍ਰੋਟੀਨ ਦਾ ਪੱਧਰ ਵੀ ਵੱਧ ਜਾਂਦਾ ਹੈ।
ਦਿਮਾਗੀ ਸਿਹਤ ’ਚ ਗਿਰਾਵਟ-
ਖੋਜ ਮੁਤਾਬਕ ਯੁਵਾ ਅਵਸਥਾ ਅਤੇ ਉਸ ਦੇ ਬਾਅਦ ਦੇ ਸਮੇਂ ’ਚ ਪੂਰੀ ਨੀਂਦ ਨਾ ਲੈ ਸਕਣਾ ਦਿਮਾਗੀ ਸਿਹਤ ’ਚ ਗਿਰਾਵਟ ਦਾ ਇਕ ਵੱਡਾ ਸੰਕੇਤ ਹੋ ਸਕਦਾ ਹੈ। ਘੱਟ ਗੂੜ੍ਹੀ ਨੀਂਦ ਲੈਣਾ ਆਮ ਅਤੇ ਖਰਾਬ ਮਾਨਸਿਕ ਸਥਿਤੀ ਵਿਚ ਸੰਕੇਤ ਦਾ ਕੰਮ ਕਰ ਸਕਦੀ ਹੈ। ਲੋਕਾਂ ਨੂੰ ਘੱਟ ਨੀਂਦ ਕਾਰਨ ਯਾਦਦਾਸ਼ਤ ਸਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ ਅਤੇ ਇਹ ਅਲਜ਼ਾਈਮਰ ਰੋਗ ਤੋਂ ਪੀੜਤ ਹੋ ਜਾਂਦੇ ਹਨ।
ਜੱਦੀ ਕਾਰਨਾਂ ਤੋਂ ਵੀ ਹੁੰਦਾ ਹੈ-
ਵਿਗਿਆਨੀਆਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਲੋਕਾਂ ’ਚ ਅਲਜ਼ਾਈਮਰ ਜੱਦੀ ਕਾਰਨਾਂ, ਜੀਵਨਸ਼ੈਲੀ ਅਤੇ ਵਾਤਾਵਰਣ ਕਾਰਕਾਂ ਕਾਰਨ ਹੁੰਦਾ ਹੈ, ਜੋ ਸਮੇਂ ਦੇ ਨਾਲ ਦਿਮਾਗ ਨੂੰ ਪ੍ਰਭਾਵਿਤ ਕਰਦੇ ਹਨ। 5 ਫੀਸਦੀ ਤੋਂ ਵੀ ਘੱਟ ਵਾਰ ਅਲਜ਼ਾਈਮਰ ਜੱਦੀ ਤਬਦੀਲੀਆਂ ਕਾਰਨ ਹੁੰਦਾ ਹੈ। ਅਲਜ਼ਾਈਮਰ ਰੋਗ ਦਾ ਕਾਰਨ ਅਜੇ ਤੱਕ ਪੂਰੀ ਤਰ੍ਹਾਂ ਨਾਲ ਨਿਸ਼ਚਤ ਨਹੀਂ ਹੈ ਪਰ ਦਿਮਾਗ ’ਤੇ ਇਸ ਦਾ ਅਸਰ ਸਪੱਸ਼ਟ ਹੈ।
ਅਜਿਹਾ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ-
1. ਖੁਦ ਹੀ ਚੀਜ਼ਾਂ ਨੂੰ ਰੱਖ ਕੇ ਭੁੱਲਣਾ।
2. ਇਕ ਹੀ ਗੱਲ ਨੂੰ ਦੁਹਰਾਉਣਾ।
3. ਆਪਣੇ-ਆਪ ਨਾਲ ਗੱਲ ਕਰਨਾ।
4. ਜਾਣੀ-ਪਛਾਣੀ ਥਾਂ ਜਾਂ ਆਪਣੇ ਹੀ ਘਰ ’ਚ ਗੁਆਚ ਜਾਣਾ।
5. ਰੋਜ਼ਾਨਾ ਦੇ ਸੌਖੇ ਕੰਮਾਂ ਨੂੰ ਕਰਨ ’ਚ ਵੀ ਮੁਸ਼ਕਲ ਮਹਿਸੂਸ ਹੋਣਾ।
ਫਰਿਜ਼ਨੋ ਵਿਖੇ 'ਸੀਨੀਅਰ ਨਾਈਟ ਪ੍ਰੋਗਰਾਮ' ਦੌਰਾਨ ਬਜ਼ੁਰਗਾਂ ਨੂੰ ਦਿੱਤਾ ਸਨਮਾਨ
NEXT STORY