ਸਿਓਲ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜੀ-20 ਸਿਖਰ ਸੰਮੇਲਨ ਦੇ ਬਾਅਦ ਇਸ ਹਫਤੇ ਦੇ ਅਖੀਰ ਵਿਚ ਦੱਖਣੀ ਕੋਰੀਆ ਦੀ ਯਾਤਰਾ ਕਰਨਗੇ। ਸਿਓਲ ਸਥਿਤ ਰਾਸ਼ਟਰਪਤੀ ਦਫਤਰ ਨੇ ਸੋਮਵਾਰ ਨੂੰ ਦੱਸਿਆ ਕਿ ਟਰੰਪ ਅਤੇ ਰਾਸ਼ਟਰਪਤੀ ਮੂਨ ਜੇਈ-ਇਨ ਵਿਚਾਲੇ ਪਰਮਾਣੂ ਵਾਰਤਾ ਵਿਚ ਗਤੀਰੋਧ 'ਤੇ ਚਰਚਾ ਹੋਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਜਾਪਾਨ ਵਿਚ ਆਯੋਜਿਤ ਜੀ-20 ਸੰਮੇਲਨ ਦੇ ਬਾਅਦ ਸ਼ਨੀਵਾਰ ਨੂੰ ਟਰੰਪ ਸਿਓਲ ਆਉਣਗੇ। ਅਟਕਲਾਂ ਹਨ ਕਿ ਟਰੰਪ ਦੱਖਣੀ ਅਤੇ ਉੱਤਰੀ ਕੋਰੀਆ ਵਿਚਾਲੇ ਸਥਿਤ ਗੈਰ ਮਿਲਟਰੀ ਖੇਤਰ ਦਾ ਵੀ ਦੌਰਾ ਕਰ ਸਕਦੇ ਹਨ। ਗੌਰਤਲਬ ਹੈ ਕਿ ਇਸ ਯਾਤਰਾ ਦੇ ਐਲਾਨ ਤੋਂ ਠੀਕ ਪਹਿਲਾਂ ਟਰੰਪ ਨੇ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੂੰ ਚਿੱਠੀ ਲਿਖੀ ਸੀ। ਕਿਮ ਨੇ ਇਸ ਚਿੱਠੀ ਨੂੰ ਸ਼ਾਨਦਾਰ ਦੱਸਿਆ ਸੀ।
ਪੋਂਪਿਓ ਨੇ ਸਾਊਦੀ ਅਰਬ ਦੇ ਸ਼ਾਹ ਨਾਲ ਕੀਤੀ ਮੁਲਾਕਾਤ
NEXT STORY