ਮਨੀਲਾ(ਭਾਸ਼ਾ)— ਦੱਖਣੀ ਫਿਲੀਪੀਨ ਵਿਚ ਆਏ ਤੂਫਾਨ ਕਾਰਨ ਅੱਜ ਭਾਵ ਮੰਗਲਵਾਰ ਨੂੰ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਤੂਫਾਨ ਨਾਲ ਭਾਰੀ ਮੀਂਹ ਅਤੇ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਮਿੰਦਾਨੋ ਦੇ ਮੁੱਖ ਦੱਖਣੀ ਟਾਪੂ ਦੇ ਪੂਰਬੀ ਤਟ 'ਤੇ ਤੂਫਾਨ ਸਾਨਬਾ ਆਇਆ। 75 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫਤਾਰ ਵਾਲੀ ਹਨੇਰੀ ਨੇ ਖੇਤਰ ਨੂੰ ਪ੍ਰਭਾਵਿਤ ਕੀਤਾ। ਨਗਰ ਨਿਗਮ ਪੁਲਸ ਮੁਖੀ ਜੇਮਸ ਅਲੇਨਦੋਗਾਓ ਨੇ ਦੱਸਿਆ ਕਿ ਭਾਰੀ ਮੀਂਹ ਦੇ ਚਲਦੇ ਕਾਰਾਸਕਲ ਦੇ ਬਾਹਰ ਸਥਿਤ ਪਹਾੜੀ ਪਿੰਡਾਂ ਵਿਚ ਜ਼ਮੀਨ ਖਿਸਕਣ ਲੱਗੀ। ਉਨ੍ਹਾਂ ਦੱਸਿਆ, ਇਨ੍ਹਾਂ ਇਲਾਕਿਆਂ ਵਿਚ ਫਿਲਹਾਲ ਪਹੁੰਚਿਆ ਨਹੀਂ ਜਾ ਸਕਦਾ ਅਤੇ ਸਾਨੂੰ ਨਹੀਂ ਪਤਾ ਕਿ ਨੁਕਸਾਨ ਕਿਸ ਹੱਦ ਤੱਕ ਹੋਇਆ ਹੈ।' ਰਾਜ ਮੌਸਮ ਵਿਭਾਗ ਨੇ ਦੱਸਿਆ ਕਿ ਇਹ ਤੂਫਾਨ ਅਗਲੇ 24 ਘੰਟੇ ਵਿਚ ਤੇਜੀ ਨਾਲ ਉਤਰੀ-ਪੱਛਮ ਵੱਲ ਵਧੇਗਾ, ਜਿਸ ਨਾਲ ਮੱਧ ਫਿਲੀਪੀਨ ਦੇ ਨੇੜੇ-ਤੇੜੇ ਭਾਰੀ ਮੀਂਹ ਪੈ ਸਕਦਾ ਹੈ।
ਬ੍ਰਿਟੇਨ ਨੇ ਅੱਤਵਾਦ ਨੂੰ ਕੰਟਰੋਲ ਕਰਨ ਲਈ ਬਣਾਇਆ ਖਾਸ 'ਸੋਫਟਵੇਅਰ'
NEXT STORY