ਲੰਡਨ (ਸਮਰਾ)- ਗੋਲਡਨ ਵਿਰਸਾ ਯੂ.ਕੇ ਵਲੋਂ ਕਰਵਾਇਆ ਗਿਆ ਦੀਵਾਲੀ ਮੇਲਾ 2018 ਆਪਣੀ ਅਮਿੱਟ ਛਾਪ ਛੱਡ ਗਿਆ। ਪੰਜਾਬ ਤੋਂ ਪਹੁੰਚੇ ਨਾਮਵਰ ਗਾਇਕ ਹਰਭਜਨ ਸ਼ੇਰਾ, ਜੌਨ ਬੇਦੀ, ਬਲਦੇਵ ਔਜਲਾ ਬੁਲਟ ਅਤੇ ਮੁੰਡੇ ਪੰਜਾਬ ਦੇ ਭੰਗੜਾ ਗਰੁੱਪ ਨੇ ਆਪਣੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਚਾਰ ਘੰਟੇ ਕੀਲੀ ਰੱਖਿਆ। ਪ੍ਰੋਗਰਾਮ ਦੀ ਸ਼ੁਰੂਆਤ ਇੰਗਲੈਂਡ ਦੇ ਪ੍ਰਸਿੱਧ ਬਿਜ਼ਨੈਸਮੈਨ ਰਾਜ ਮੱਕੜ ਨੇ ਰੀਬਨ ਕੱਟ ਕੇ ਕੀਤੀ। ਮੁੱਖ ਮਹਿਮਾਨ ਵਜੋਂ ਪਹੁੰਚੇ ਡਾ.ਦਵਿੰਦਰ ਕੂਨਰ, ਪਲਵਿੰਦਰ ਗਰਚਾ, ਜਸਕਰਨ ਸਿੰਘ ਜੋਹਲ, ਕੌਂਸਲਰ ਰਾਜੂ ਸੰਸਾਰਪੁਰੀ, ਬਲਵਿੰਦਰ ਸਿੰਘ ਰੰਧਾਵਾ, ਉਮਰਾਓ ਸਿੰਘ ਅਟਵਾਲ, ਅਜੈਬ ਸਿੰਘ ਪਵਾਰ ਅਤੇ ਟੋਨੀ ਸ਼ੇਰਗਿੱਲ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਗੋਲਡਨ ਵਿਰਸਾ ਯੂ.ਕੇ ਦੇ ਮੈਨੇਜਿੰਗ ਡਾਇਰੈਕਟਰ ਰਾਜਵੀਰ ਸਮਰਾ ਨੇ ਆਏ ਹੋਏ ਦਰਸ਼ਕਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹੋਏ 'ਸਪੀਕ ਪੰਜਾਬੀ ਸੇਵ ਪੰਜਾਬੀ' ਦਾ ਨਾਅਰਾ ਲਾਇਆ ਤੇ ਪੰਜਾਬੀ ਮਾਂ ਬੋਲੀ ਅਤੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਗੋਲਡਨ ਵਿਰਸਾ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਧਾਲੀਵਾਲ ਤੇ ਦਲਬੀਰ ਸਿੰਘ ਸੰਧੂ ਨੇ ਸਟੇਜ ਦੀ ਕਾਰਗੁਜਾਰੀ ਵਧੀਆ ਤਰੀਕੇ ਨਾਲ ਸੰਭਾਲੀ ਰੱਖੀ। ਇਸ ਤੋਂ ਇਲਾਵਾ ਜੋਗਾ ਸਿੰਘ ਢਡਵਾੜ, ਟੀ ਜਿੰਦਰ, ਰਣਜੀਤ ਸਿੰਘ ਵੜੈਚ, ਸੋਨੂੰ ਥਿੰਦ, ਕੇਵਲ ਪੁਲਸੀਆ, ਪੰਮੀ ਰੰਧਾਵਾ, ਸੰਤੋਖ ਸਿੰਘ ਢੇਸੀ, ਪ੍ਰਤਾਪ ਸਿੰਘ ਮੋਮੀ, ਗੁਰਪ੍ਰਤਾਪ ਸਿੰਘ ਕੈਰੋ, ਅਮਰੀਕ ਸਿੰਘ, ਭਿੰਦਾ ਸੋਹੀ, ਅਮਨ ਸਕੈਫੋਲਡਿੰਗ, ਜਗਜੀਤ ਸਿੰਘ ਕੌਂਸਲਰ, ਮੇਜਰ ਸਿੰਘ ਯੂ.ਕੇ ਆਦਿ ਹਾਜ਼ਰ ਸਨ। ਗੋਲਡਨ ਵਿਰਸਾ ਯੂ.ਕੇ ਦੇ ਪ੍ਰਬੰਧਕਾਂ ਵਲੋਂ ਮੇਲੇ 'ਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ।
ਆਈਸਕ੍ਰੀਮ, ਰਿਕਸ਼ਾ ਚਾਲਕਾਂ ਦੇ ਨਾਂ 'ਤੇ ਪਾਕਿਸਤਾਨ 'ਚ 700 ਕਰੋੜ ਰੁਪਏ ਦਾ ਹਵਾਲਾ ਕਾਰੋਬਾਰ
NEXT STORY