ਟੋਰਾਂਟੋ (ਏਜੰਸੀ)- ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਲੈ ਕੇ ਸੰਗਤਾਂ ਦਾ ਉਤਸ਼ਾਹ ਸੱਤਵੇਂ ਆਸਮਾਨ 'ਤੇ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਵਿਖੇ ਪਹੁੰਚ ਰਹੀਆਂ ਹਨ। ਕੈਨੇਡਾ ਤੋਂ ਕਰਤਾਰਪੁਰ ਸਾਹਿਬ ਲਈ ਵੀ ਸੰਗਤਾਂ ਦੀ ਬੱਸ ਰਵਾਨਾ ਹੋਈ ਹੈ। ਇਸ ਬੱਸ ਵਿਚ ਰਸੋਈ, ਬਾਥਰੂਮ, ਫਰਿੱਜ਼ ਤੇ ਬੈੱਡ ਤੱਕ ਹਰ ਸਹੂਲਤ ਮੌਜੂਦ ਹੈ। ਤੁਸੀਂ ਵੀ ਕਰੋ ਫਾਈਵ ਸਟਾਰ ਹੋਟਲਾਂ ਨੂੰ ਮਾਤ ਪਾਉਂਦੀ ਇਸ ਬੱਸ ਦੇ ਦਰਸ਼ਨ। ਇਹ ਬੱਸ ਕੈਨੇਡਾ ਤੋਂ ਯੂ.ਕੇ., ਫਰਾਂਸ, ਜਰਮਨੀ, ਆਸਟ੍ਰੀਆ, ਤੁਰਕੀ, ਈਰਾਨ ਤੇ ਪਾਕਿਸਤਾਨ ਕਰਤਾਰਪੁਰ ਸਾਹਿਬ ਤੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਪੰਜਾਬ, ਭਾਰਤ ਵਿਖੇ ਜਾਵੇਗੀ। ਇਸ ਬੱਸ ਵਿਚ ਸਿੱਖ ਪਰਿਵਾਰ ਕੈਨੇਡਾ ਤੋਂ ਪਾਕਿਸਤਾਨ ਕਰਤਾਰਪੁਰ ਸਾਹਿਬ ਦੀ ਸਪੈਸ਼ਲ ਯਾਤਰਾ ਕਰਨ ਜਾ ਰਹੇ ਹਨ।
ਸਟੱਡੀ ਵੀਜ਼ਾ 'ਤੇ ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ, ਰੱਦ ਹੋ ਰਹੀਆਂ ਹਨ ਅਰਜ਼ੀਆਂ
NEXT STORY